ਹਰਿਆਣਾ/ਕਰਨਾਲ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਹਰਿਆਣਾ ਦੇ ਕਰਨਾਲ ਵਿਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਹਰਿਆਣਾ ਦੇ ਕਰਨਾਲ ‘ਚ ਰਾਈਸ ਮਿੱਲ ਦੀ ਤੀਜੀ ਮੰਜ਼ਿਲ ਡਿੱਗ ਗਈ। 3 ਮੰਜ਼ਿਲਾ ਰਾਈਸ ਮਿੱਲ ਦੇ ਡਿੱਗਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ। ਮਿੱਲ ਦੀ ਇਮਾਰਤ ਡਿੱਗਣ ਕਾਰਨ ਚਾਰੇ ਪਾਸੇ ਹਾਹਾਕਾਰ ਮਚ ਗਈ। ਮਲਬੇ ਹੇਠ ਕਈ ਮਜ਼ਦੂਰਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਕਈ ਚਾਵਲ ਮਿੱਲ ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਫਾਇਰ ਬ੍ਰਿਗੇਡ, ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ। ਬਚਾਅ ਕਾਰਜ ਜਾਰੀ ਹੈ। ਜੇਸੀਬੀ ਰਾਹੀਂ ਇਮਾਰਤ ਦਾ ਮਲਬਾ ਹਟਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਇਮਾਰਤ ਡਿੱਗਣ ਕਾਰਨ 20 ਤੋਂ ਵੱਧ ਮਜ਼ਦੂਰ ਮਲਬੇ ਵਿਚ ਫਸ ਗਏ ਜਦਕਿ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਕਈ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਜ਼ਖਮੀ ਮਜ਼ਦੂਰਾਂ ਨੂੰ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਤਰਾਵੜੀ ਸਥਿਤ ਸ਼ਿਵ ਸ਼ਕਤੀ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ‘ਚ ਕਰੀਬ 157 ਮਜ਼ਦੂਰ ਰਹਿੰਦੇ ਸਨ। ਜਿਨ੍ਹਾਂ ‘ਚੋਂ ਕੁਝ ਰਾਤ ਨੂੰ ਕੰਮ ‘ਤੇ ਗਏ ਹੋਏ ਸਨ। ਜਦੋਂਕਿ ਰਾਤ ਨੂੰ 20 ਤੋਂ 25 ਮਜ਼ਦੂਰ ਇਮਾਰਤ ਵਿਚ ਸੌਂ ਰਹੇ ਸਨ। ਅੱਜ ਤੜਕੇ ਕਰੀਬ 3 ਵਜੇ ਤਿੰਨ ਮੰਜ਼ਿਲਾ ਇਮਾਰਤ ਸੁੱਤੇ ਪਏ ਮਜ਼ਦੂਰਾਂ ‘ਤੇ ਡਿੱਗ ਗਈ।

ਇਮਾਰਤ ਡਿੱਗਣ ਕਾਰਨ 20 ਮਜ਼ਦੂਰ ਮਲਬੇ ਹੇਠ ਦੱਬ ਗਏ ਜਦਕਿ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਅਤੇ ਬਚਾਅ ਟੀਮ ਵੱਲੋਂ ਮਲਬੇ ਹੇਠ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਿੱਲ ਦੇ ਪ੍ਰਬੰਧਾਂ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਫਿਲਹਾਲ ਇਮਾਰਤ ਦੇ ਡਿੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।