ਜਲਾਲਾਬਾਦ | ਜਲਾਲਾਬਾਦ ‘ਚ ਇਕ ਸਹੁਰੇ ਵੱਲੋਂ ਘਰ ਵਿੱਚ ਆਪਣੀ ਨੂੰਹ ਨੂੰ ਇਕੱਲੀ ਵੇਖ ਕੇ ਉਸ ਨਾਲ ਗੰਦੀ ਕਰਤੂਤ ਕਰਦਿਆਂ ਉਸ ਦਾ ਬਲਾਤਕਾਰ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ 7 ਦਿਨਾਂ ਤੱਕ ਉਸ ਨੂੰ ਘਰ ’ਚ ਕੈਦ ਕਰ ਕੇ ਰੱਖਿਆ ਗਿਆ।

ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਥਾਣਾ ਸਿਟੀ ਜਲਾਲਾਬਾਦ ਦੇ ਪਿੰਡ ਬਸਤੀ ਦਿਲਾਵਰ ਸਿੰਘ ਵਾਲੀ ਤੋਂ ਸਾਹਮਣੇ ਆਈ ਹੈ। ਲੜਕੀ ਨੇ ਆਰੋਪ ਲਗਾਏ ਕਿ ਉਹ 15 ਅਗਸਤ ਨੂੰ ਘਰ ’ਚ ਮੌਜੂਦ ਸੀ ਤਾਂ ਉਸ ਦਾ ਬਾਕੀ ਪਰਿਵਾਰ ਘਰੋਂ ਬਾਹਰ ਚਲਾ ਗਿਆ ਸੀ। ਸਹੁਰਾ ਘਰ ’ਚ ਇਕੱਲਾ ਸੀ ਤਾਂ ਉਸ ਨੇ ਮੇਰੇ ਇਕੱਲੀ ਹੋਣ ਦਾ ਫਾਇਦਾ ਚੁੱਕਦਿਆਂ ਗੇਟ ਨੂੰ ਤਾਲਾ ਲਗਾ ਕੇ ਜ਼ਬਰਦਸਤੀ ਉਸ ਨੂੰ ਕਮਰੇ ’ਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

ਜਦੋਂ ਉਸ ਦੇ ਪਰਿਵਾਰਕ ਮੈਂਬਰ ਘਰ ਆਏ ਤਾਂ ਉਸ ਵੱਲੋਂ ਦੱਸੇ ਜਾਣ ‘ਤੇ ਉਨ੍ਹਾਂ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਤੇ ਕਾਫੀ ਦਿਨਾਂ ਤੋਂ ਘਰ ’ਚ ਬੰਦ ਕਰ ਕੇ ਰੱਖਿਆ। ਅਖੀਰ ਉਹ 22 ਅਗਸਤ ਨੂੰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਆਪਣੇ ਘਰ ਪੁੱਜੀ ਅਤੇ ਉਸ ਨੇ ਸਾਰੀ ਘਟਨਾ ਬਾਰੇ ਆਪਣੇ ਮਾਤਾ-ਪਿਤਾ ਨੂੰ ਦੱਸਿਆ, ਜਿਸ ‘ਤੇ ਉਨ੍ਹਾਂ ਨੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਸ ਵੱਲੋਂ ਉਸ ਦੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੀੜਤਾ ਨੇ ਕਿਹਾ ਕਿ ਜੇਕਰ ਇਸ ਮਾਮਲੇ ’ਚ ਸ਼ਾਮਿਲ ਸਾਰੇ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਪਰਿਵਾਰ ਸਣੇ ਥਾਣਾ ਸਿਟੀ ਜਲਾਲਾਬਾਦ ਅੱਗੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਏਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਪੁਲਸ ਦੀ ਹੋਵੇਗੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)

AddThis Website Tools