ਬਠਿੰਡਾ, 19 ਜਨਵਰੀ | ਪੰਜਾਬ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਅਜਿਹੀ ਹੀ ਖ਼ਬਰ ਬਠਿੰਡਾ ਤੋਂ ਸਾਹਮਣੇ ਆਈ ਹੈ। ਇਥੇ ਦੇਰ ਰਾਤ PRTC ਬਠਿੰਡਾ ਡਿਪੂ ਦੀ ਬੱਸ ਨੂੰ ਰਾਤ 12 ਵਜੇ ਦੇ ਕਰੀਬ ਲੁਟੇਰਿਆਂ ਨੇ ਲੁੱਟ ਲਿਆ।
ਬੱਸ ਨੂੰ ਡਰਾਈਵਰ ਧਰਮਵੀਰ ਸਿੰਘ ਚਲਾ ਰਿਹਾ ਸੀ। ਜਾਣਕਾਰੀ ਮੁਤਾਬਕ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਲਈ ਰਾਵਨਾ ਹੋਈ ਸੀ, ਜਦੋਂ ਬਠਿੰਡਾ ਦੇ ਗੋਨਿਆਣੇ ਨਜ਼ਦੀਕ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੇ 4 ਲੁਟੇਰੇ ਬੱਸ ’ਚ ਸਵਾਰੀ ਵਜੋਂ ਚੜ੍ਹੇ।
ਬੱਸ ਵਿਚ ਸਵਾਰ ਹੁੰਦਿਆਂ ਹੀ 2 ਲੁਟੇਰਿਆਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਚਾਕੂ ਦਿਖਾ ਕੇ ਮਾਰਨ ਦੀ ਧਮਕੀ ਦਿੱਤੀ। ਲੁਟੇਰੇ ਕੰਡਕਟਰ ਜਸਦੇਵ ਸਿੰਘ ਤੋਂ ਸਰਕਾਰੀ ਪੈਸਿਆਂ ਵਾਲਾ ਬੈਗ, ਜਿਸ ਵਿਚ 8 ਹਜ਼ਾਰ ਰੁਪਏ ਸਨ ਅਤੇ ਟਿਕਟ ਕੱਟਣ ਵਾਲੀ ਮਸ਼ੀਨ ਖੋਹ ਕੇ ਫ਼ਰਾਰ ਹੋ ਗਏ। ਬੱਸ ਵਿਚ ਖੋਹ ਦੀ ਪੁਸ਼ਟੀ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)