ਬਟਾਲਾ :  ਜਾਣਕਾਰੀ ਅਨੁਸਾਰ ਪਿੰਡ ਸਰਵਾਲੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੂੰ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਉਸਦੇ ਘਰ ਛਾਪਾ ਮਾਰ ਕੇ ਦੇਸੀ ਸ਼ਰਾਬ ਕਾਬੂ ਕੀਤਾ ਸੀ। ਜਦ ਪਰਿਵਾਰਕ ਮੈਂਬਰ ਥਾਣੇ ਪਹੁੰਚੇ ਤਾਂ ਪੁਲਿਸ ਨੇ ਇਹ ਕਹਿ ਕੇ ਘਰ ਵਾਲਿਆਂ ਨੂੰ ਗੁਰਜੀਤ ਨੂੰ ਦੇ ਦਿੱਤਾ ਕਿ ਇਸ ਦੀ ਤਬੀਅਤ ਠੀਕ ਨਹੀਂ। ਜਦੋਂ ਪਰਿਵਾਰ ਵਾਲਿਆਂ ਨੇ ਗੁਰਜੀਤ ਸਿੰਘ ਨੂੰ ਹਸਪਤਾਲ ਲਿਆਂਦਾ ਤਾਂ ਉਥੇ ਉਸਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ, ਜਿਸ ਤੋਂ ਬਾਅਦ ਗੁਰਜੀਤ ਦੇ ਪਰਿਵਾਰ ਵਾਲਿਆਂ ਨੇ ਥਾਣੇ ਸਾਹਮਣੇ ਧਰਨਾ ਲਗਾਉਂਦੇ ਹੋਏ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਗੁਰਜੀਤ ਦੀ ਮੌਤ ਪੁਲਿਸ ਦੀ ਵਜ੍ਹਾ ਕਰਕੇ ਹੋਈ ਹੈ। ਇਸ ਸਭ ਦੀ ਜਿੰਮੇਵਾਰੀ ਪੁਲਿਸ ਦੀ ਹੈ। ਜਦੋਂ ਥਾਣੇ ਅੰਦਰ ਹੀ ਉਸਦੀ ਤਬੀਅਤ ਖਰਾਬ ਹੋਈ ਤਾਂ ਸਾਡੇ ਕਹਿਣ ‘ਤੇ ਵੀ ਨਾ ਤਾਂ ਗੁਰਜੀਤ ਨੂੰ ਡਾਕਟਰ ਕੋਲ ਲਿਜਾਣ ਦਿੱਤਾ ਗਿਆ ਅਤੇ ਨਾ ਹੀ ਡਾਕਟਰ ਨੂੰ ਥਾਣੇ ਬੁਲਾਇਆ ਗਿਆ। ਜਦੋਂ ਗੁਰਜੀਤ ਦੀ ਤਬੀਅਤ ਜਿਆਦਾ ਵਿਗੜ ਗਈ ਤੇ ਫਿਰ ਜਬਰੀ ਉਸਨੂੰ ਸਾਡੇ ਨਾਲ ਭੇਜਿਆ ਗਿਆ। ਜਦੋਂ ਅਸੀਂ ਉਸਨੂੰ ਬਟਾਲਾ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਦੂਜੇ ਪਾਸੇ sp ਹੈੱਡਕੁਆਰਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਵਾਲਿਆਂ ਨੇ ਧਰਨਾ ਲਗਾਇਆ ਸੀ, ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਵਿਚ ਆਵੇਗਾ, ਉਸ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਕਵੇਗੀ।