ਬਟਾਲਾ, 17 ਫਰਵਰੀ | ਬਟਾਲਾ ਦੇ ਗੁਰੂ ਨਾਨਕ ਨਗਰ ਵਿਚ ਬੱਚਿਆਂ ਵਿਚ ਹੋਈ ਲੜਾਈ ਨੇ ਗੰਭੀਰ ਰੂਪ ਲੈ ਲਿਆ, ਜਿਸ ਵਿਚ ਇਕ ਪਾਸਿਓਂ 6 ਰਾਊਂਡ ਫਾਇਰ ਕੀਤੇ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕਰਕੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ 2 ਲੋਕ ਗੰਭੀਰ ਜ਼ਖਮੀ ਹੋ ਗਏ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/1071252270658847

ਪੁਲਿਸ ਅਧਿਕਾਰੀ ਮੋਹਿਤ ਬੇਦੀ ਨੇ ਦੱਸਿਆ ਕਿ ਉਹ ਡਿਊਟੀ ‘ਤੇ ਸਨ ਤਾਂ ਉਨ੍ਹਾਂ ਨੂੰ ਆਪਣੀ ਪਤਨੀ ਦਾ ਫ਼ੋਨ ਆਇਆ ਕਿ ਗਲੀ ‘ਚ ਬੱਚਿਆਂ ਦੀ ਆਪਸ ‘ਚ ਲੜਾਈ ਹੋ ਰਹੀ ਹੈ ਅਤੇ ਗੁਆਂਢੀ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਚੰਗਾ-ਮਾੜਾ ਬੋਲ ਰਹੇ ਹਨ ਅਤੇ ਕੁੱਟਮਾਰ ਕਰ ਰਹੇ ਹਨ, ਜਦੋਂ ਮੈਂ ਆਪਣੇ ਭਰਾ ਅਤੇ ਦੋਸਤ ਨਾਲ ਆਪਣੇ ਗੁਆਂਢੀ ਨਾਲ ਗੱਲ ਕਰਨ ਲਈ ਆਇਆ ਤਾਂ ਉਨ੍ਹਾਂ ਨੇ ਉੱਪਰੋਂ ਇੱਟਾਂ ਅਤੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਲਗਾਤਾਰ 6 ਰਾਉਂਡ ਫਾਇਰ ਕੀਤੇ, ਜਿਸ ਵਿਚ ਮੈਂ ਅਤੇ ਮੇਰੇ ਭਰਾ ਦੀਆਂ ਲੱਤਾਂ ਵਿਚ ਛਰਲੇ ਲੱਗੇ। ਉਨ੍ਹਾਂ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਗੋਲੀ ਚਲਾਉਣ ਵਾਲੇ ਪਿਓ-ਪੁੱਤ ਖਿਲਾਫ 307 ਦਾ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

AddThis Website Tools