ਮੁੰਬਈ| ਅਦਾਕਾਰਾ ਰਾਖੀ ਸਾਵੰਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਖੀ ਸਾਵੰਤ ਦਾ ਕਹਿਣਾ ਹੈ ਕਿ ਉਸਨੂੰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸਦੇ ਨਾਲ ਹੀ ਅਦਾਕਾਰਾ ਦਾ ਕਹਿਣਾ ਹੈ ਕਿ ਉਸਨੂੰ ਸਲਮਾਨ ਖਾਨ ਤੋਂ ਦੂਰ ਰਹਿਣ ਦੀ ਵੀ ਧਮਕੀ ਦਿੱਤੀ ਗਈ ਹੈ।
ਈ ਟਾਈਮਜ਼ ਦੀ ਰਿਪੋਰਟ ਅਨੁਸਾਰ ਰਾਖੀ ਨੇ ਦੱਸਿਆ ਕਿ ਜੇਕਰ ਤੁਸੀਂ ਸਲਮਾਨ ਖਾਨ ਬਾਰੇ ਗੱਲ ਕੀਤੀ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ। ਪਰ ਮੈਂ ਸਲਮਾਨ ਖਾਨ ਬਾਰੇ ਗੱਲ ਕਰਾਂਗੀ, ਕਿਉਂਕਿ ਉਸਨੇ ਮੇਰੀ ਮਾਂ ਦੀ ਉਦੋਂ ਮਦਦ ਕੀਤੀ ਜਦੋਂ ਉਹ ਬਿਮਾਰ ਸੀ। ਉਨ੍ਹਾਂ ਨੇ ਮੇਰੀ ਮਾਂ ਨੂੰ ਕੈਂਸਰ ਤੋਂ ਬਚਾਉਣ ਲਈ 50 ਲੱਖ ਰੁਪਏ ਖਰਚ ਕੀਤੇ ਸਨ। ਮੈਂ ਕਿਉਂ ਨਾ ਬੋਲਾਂ?
ਰਾਖੀ ਨੇ ਕਿਹਾ ਕਿ ਉਸਨੂੰ ਮਿਲੀ ਈਮੇਲ ਲਈ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ। ਉਸਨੇ ਕਿਹਾ ਕਿ ਮੈਂ ਡਰੀ ਹੋਈ ਵੀ ਹਾਂ ਤੇ ਉਲਝਣ ਵਿਚ ਵੀ ਹਾਂ। ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਾਂ। ਮੈਂ ਇਸਨੂੰ ਰੱਬ ਉਤੇ ਛੱਡ ਰਹੀ ਹਾਂ।
ਰਾਖੀ ਨੂੰ ਪ੍ਰਿੰਸ ਮਾਵੀ ਦੇ ਨਾਂ ਤੋਂ ਦੋ ਈਮੇਲਜ਼ ਆਈਆਂ। ਉਸਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਦੇ ਗੈਂਗ ਅਤੇ ਗੋਲਡੀ ਬਰਾੜ ਗਰੁੱਪ ਤੋਂ ਹੈ। ਰਾਖੀ ਨੂੰ ਪਹਿਲੀ ਈਮੇਲ 18 ਅਪ੍ਰੈਲ ਨੂੰ ਸਵੇਰੇ 7.22 ਵਜੇ ਭੇਜੀ ਗਈ ਸੀ ਤੇ ਦੂਜੀ ਈਮੇਲ 18 ਅਪ੍ਰੈਲ ਨੂੰ ਦੁਪਹਿਰ 1.19 ਵਜੇ ਮਿਲੀ ਸੀ।
ਰਾਖੀ ਸਾਵੰਤ ਨੂੰ ਲਾਰੈਂਸ ਵਲੋਂ ਮਿਲੀ ਮੇਲ ਵਿਚ ਲਿਖਿਆ ਹੈ ਕਿ ਰਾਖੀ ਸਾਡੀ ਤੇਰੇ ਨਾਲ ਕੋਈ ਲੜਾਈ ਨਹੀਂ ਹੈ। ਸਲਮਾਨ ਖਾਨ ਦੇ ਮਾਮਲੇ ਵਿਚ ਨਾ ਫਸੋ। ਨਹੀਂ ਤਾਂ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਤੁਹਾਡੇ ਭਰਾ ਨੂੰ ਮੁੰਬਈ ਵਿਚ ਹੀ ਮਾਰ ਦੇਵਾਂਗਾ, ਭਾਵੇਂ ਜਿੰਨੀ ਮਰਜ਼ੀ ਸਕਿਓਰਿਟੀ ਵਧਾ ਲਵੇ।
ਬਦਮਾਸ਼ੀ ਵਾਲੀ ਤਾਂ ਹੱਦ ਹੀ ਹੋ ਗਈ : ਲਾਰੈਂਸ ਗਰੁੱਪ ਨੇ ਹੁਣ ਰਾਖੀ ਸਾਵੰਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
Related Post