ਉੜੀਸਾ| ਉੜੀਸ ਤੋਂ ਇਕ ਵਾਰ ਫਿਰ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਜ਼ਖਮੀਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਪਿਕਅਪ ਵੈਨ ਨਾਲ ਟੱਕਰ ਹੋ ਗਈ, ਜਿਸ ਨਾਲ ਬੱਸ ਵਿਚ ਬੈਠੇ ਜ਼ਖਮੀਆਂ ਦੇ ਹੋਰ ਸੱਟਾਂ ਲੱਗ ਗਈਆਂ ਹਨ। ਪੱਛਮੀ ਮੋਦਨੀਪੁਰ ਵਿਚ ਇਹ ਹਾਦਸਾ ਹੋਇਆ ਹੈ। ਜਿਸ ਨਾਲ ਨੈਸ਼ਨਲ ਹਾਈਵੇ ਉਤੇ ਜਾਮ ਲੱਗ ਗਿਆ ਹੈ।

ਜ਼ਿਕਰਯੋਗ ਹੈ ਕਿ ਲੰਘੇ ਦਿਨ ਉੜੀਸਾ ਦੇ ਬਾਲਾਸੌਰ ਵਿਚ ਟਰੇਨ ਦੇ ਹਾਦਸਾਗ੍ਰਸਤ ਹੋਣ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਤੇ ਇਸ ਹਾਦਸੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਸਾਫਿਰ ਜ਼ਖਮੀ ਹੋਏ ਸਨ। ਉਨ੍ਹਾਂ ਮੁਸਾਫਰਾਂ ਵਿਚੋਂ ਹੀ ਕਈਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

ਇਹ ਬੱਸ ਵੀ ਹਾਦਸਾ ਪੀੜਤਾਂ ਨੂੰ ਲੈ ਕੇ ਹਸਪਤਾਲ ਵੱਲ ਨੂੰ ਜਾ ਰਹੀ ਸੀ ਕਿ ਰਸਤੇ ਵਿਚ ਇਕ ਪਿਕਅਪ ਵੈਨ ਨਾਲ ਟਕਰਾ ਕੇ ਪਲਟ ਗਈ। ਜਿਸ ਨਾਲ ਨੈਸ਼ਨਲ ਹਾਈਵੇ ਉਤੇ ਜਾਮ ਲੱਗ ਗਿਆ।