ਅੰਮ੍ਰਿਤਸਰ। ਅਟਾਰੀ ਸਰਹੱਦ ਨੇੜੇ ਪਿੰਡ ਕੱਕੜ ਦੇ ਖੇਤ ਵਿਚੋਂ ਹੈਰੋਇਨ ਦੀ ਖੇਪ ਮਿਲੀ ਹੈ। ਖੇਤ ਵਿਚ ਖੇਪ ਮਿਲਣ ਤੋਂ ਬਾਅਦ ਕਿਸਾਨ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਸੂਚਨਾ ਦਿੱਤੀ। ਬੀਐਸਐਫ ਨੇ ਖੇਪ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਖੇਪ ਡਰੋਨ ਰਾਹੀਂ ਸੁੱਟੀ ਗਈ ਹੈ।

ਦਰਅਸਲ ਰਾਤ ਸਮੇਂ ਕਿਸਾਨ ਆਪਣੇ ਖੇਤਾਂ ਵਿਚ ਸੈਰ ਕਰਨ ਗਿਆ। ਇਸ ਦੌਰਾਨ ਉਸ ਦੀ ਨਜ਼ਰ ਖੇਤ ‘ਚ ਪਈ ਪੀਲੀ ਅਤੇ ਨੀਲੀ ਟੇਪ ‘ਚ ਲਪੇਟੇ ਪੈਕਟ ‘ਤੇ ਪਈ। ਜਦੋਂ ਕਿਸਾਨ ਨੂੰ ਸ਼ੱਕ ਹੋਇਆ ਤਾਂ ਉਸ ਨੇ ਇਸ ਦੀ ਸੂਚਨਾ ਬੀਐਸਐਫ ਨੂੰ ਦਿੱਤੀ। ਬੀਐਸਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਖੇਪ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।

ਜਦੋਂ ਬੀਐਸਐਫ ਨੇ ਪੈਕੇਟ ਦਾ ਵਜ਼ਨ ਕੀਤਾ ਤਾਂ ਇਸ ਦਾ ਕੁੱਲ ਵਜ਼ਨ 1 ਕਿਲੋ ਦੇ ਕਰੀਬ ਪਾਇਆ ਗਿਆ। ਇਸ ਖੇਪ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 7 ਕਰੋੜ ਰੁਪਏ ਹੈ। ਫਿਲਹਾਲ ਇਸ ਖੇਪ ਨੂੰ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ।