ਲਖਨਊ | ਯੂਪੀ ਦੇ ਲਖੀਮਪੁਰ ਖੀਰੀ ‘ਚ ਐਤਵਾਰ ਨੂੰ 4 ਕਿਸਾਨਾਂ ਸਮੇਤ 8 ਲੋਕਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਐੱਫਆਈਆਰ ‘ਚ ਨਾਮਜ਼ਦ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁੱਛਗਿੱਛ ਲਈ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਤਲਾਸ਼ ਜਾਰੀ ਹੈ। ਲਖੀਮਪੁਰ ਖੀਰੀ ਹਿੰਸਾ ‘ਚ 4 ਅਕਤੂਬਰ ਨੂੰ 8 ਲੋਕਾਂ ਦੀ ਮੌਤ ਦੇ ਮਾਮਲੇ ‘ਚ ਸਿਆਸਤ ਤੇਜ਼ ਹੋਣ ਤੋਂ ਬਾਅਦ ਪੁਲਿਸ ‘ਤੇ ਕਾਰਵਾਈ ਕਰਨ ਦਾ ਦਬਾਅ ਹੈ।

ਪੁਲਿਸ ਨੇ ਇਸ ਹਿੰਸਾ ਸਬੰਧੀ ਦਰਜ ਮਾਮਲੇ ਵਿੱਚ ਦੋਸ਼ੀ ਆਸ਼ੀਸ਼ ਪਾਂਡੇ ਤੇ ਲਵਕੁਸ਼ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਪੁੱਛਗਿੱਛ ਲਈ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਇਨ੍ਹਾਂ ਦੋਵਾਂ ‘ਤੇ ਉਸ ਵਾਹਨ ‘ਚ ਮੌਜੂਦ ਹੋਣ ਦਾ ਦੋਸ਼ ਹੈ, ਜੋ ਥਾਰ ਜੀਪ ਦੇ ਪਿੱਛੇ ਸੀ। ਵੀਡੀਓ ਇੰਟਰਨੈੱਟ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਥਾਰ ਜੀਪ ਦਿਖਾਈ ਦੇ ਰਹੀ ਹੈ, ਜੋ ਕੁਝ ਲੋਕਾਂ ਨੂੰ ਲਤਾੜ ਕੇ ਅੱਗੇ ਵੱਧ ਰਹੀ ਹੈ। ਫਿਲਹਾਲ ਪੁਲਿਸ ਮੁੱਖ ਦੋਸ਼ੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।