ਅਜਨਾਲਾ, 4 ਫਰਵਰੀ | ਜੰਮੂ ਕਸ਼ਮੀਰ ਵਿਖੇ ਭਾਰਤੀ ਫ਼ੌਜ ਵਿਚ ਡਿਊਟੀ ਨਿਭਾਅ ਰਹੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹੌਲਦਾਰ ਸੁਖਪ੍ਰੀਤ ਸਿੰਘ ਸਪੁੱਤਰ ਸੇਵਾ ਮੁਕਤ ਫ਼ੌਜੀ ਰਣਜੀਤ ਸਿੰਘ ਵਜੋਂ ਹੋਈ ਹੈ।

ਹੌਲਦਾਰ ਸੁਖਪ੍ਰੀਤ ਸਿੰਘ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਉਸ ਦੇ ਜੱਦੀ ਪਿੰਡ ਨੰਗਲ ਵੰਝਾਵਾਲਾ ਨੇੜੇ ਅਜਨਾਲਾ ਵਿਖੇ ਸੋਗ ਦੀ ਲਹਿਰ ਦੌਰ ਗਈ। ਪਰਿਵਾਰਿਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਇੱਥੇ ਪਹੁੰਚਣ ਤੋਂ ਬਾਅਦ ਉਸ ਦਾ ਸਸਕਾਰ ਕੀਤਾ ਜਾਵੇਗਾ।