ਸੰਗਰੂਰ/ਸੁਨਾਮ, 4 ਅਕਤੂਬਰ | ਸੁਨਾਮ ਨੇੜਲੇ ਪਿੰਡ ਛਾਜਲੀ ਦਾ ਨੌਜਵਾਨ ਪਰਮਿੰਦਰ ਸਿੰਘ ਦੇਸ਼ ਲਈ ਸੇਵਾਵਾਂ ਨਿਭਾਉਂਦਾ ਹੋਇਆ ਕਾਰਗਿਲ ‘ਚ ਸ਼ਹੀਦ ਹੋ ਗਿਆ। ਪਰਮਿੰਦਰ ਦਾ ਵਿਆਹ ਪਿਛਲੇ ਸਾਲ 2 ਅਕਤੂਬਰ ਨੂੰ ਹੋਇਆ ਸੀ। ਪਿੰਡ ਛਾਜਲੀ ਦੀ ਸਰਪੰਚ ਪਰਮਿੰਦਰ ਕੌਰ ਦੇ ਪਤੀ ਸਮਾਜ ਸੇਵੀ ਇੰਦਰਜੀਤ ਸਿੰਘ ਬਾਵਾ ਧਾਲੀਵਾਲ ਨੇ ਦੱਸਿਆ ਕਿ ਪਿੰਡ ਛਾਜਲੀ ਦੀ ਸਮਰਾਓ ਪੱਤੀ ਦਾ ਜੰਮਪਲ ਪਰਮਿੰਦਰ ਸਿੰਘ (25) ਸਿੱਖ ਰੈਜੀਮੈਂਟ 31 ਪੰਜਾਬ ‘ਚ ਦੇਸ਼ ਦੀ ਸੇਵਾ ਲਈ ਕਾਰਗਿਲ ‘ਚ ਡਿਊਟੀ ਨਿਭਾਅ ਰਿਹਾ ਸੀ ਜਿਥੇ ਉਹ ਸ਼ਹੀਦ ਹੋ ਗਿਆ।
ਉਨ੍ਹਾਂ ਦੱਸਿਆ ਕਿ ਸ਼ਹੀਦ ਪਰਮਿੰਦਰ ਦਾ ਦੂਜਾ ਭਰਾ ਗੁਰਪਿੰਦਰ ਸਿੰਘ ਵੀ ਫੌਜ ‘ਚ ਸੇਵਾਵਾਂ ਨਿਭਾਅ ਰਿਹਾ ਹੈ ਤੇ ਉਸ ਦਾ ਪਿਤਾ ਗੁਰਜੀਤ ਸਿੰਘ ਫ਼ੌਜ ‘ਚੋਂ ਸੇਵਾਮੁਕਤ ਹੋ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ 7 ਸਾਲ ਤੋਂ ਆਪਣੀਆਂ ਸੇਵਾਵਾਂ ਫੌਜ ਨੂੰ ਦੇ ਰਿਹਾ ਸੀ।
ਸੁਨਾਮ ਦਾ ਫੌਜੀ ਜਵਾਨ ਪਰਮਿੰਦਰ ਸਿੰਘ ਕਾਰਗਿਲ ‘ਚ ਸ਼ਹੀਦ, 1 ਸਾਲ ਪਹਿਲਾਂ ਹੋਇਆ ਸੀ ਵਿਆਹ
Related Post