ਜਲੰਧਰ, 28 ਮਾਰਚ | ਵੀਆਈਪੀ ਇਲਾਕੇ ਵਜੋਂ ਮਸ਼ਹੂਰ ਸੂਰਯਾ ਇਨਕਲੇਵ ‘ਚ ਵੀਰਵਾਰ ਨੂੰ ਇੱਕ ਹੋਰ ਸਨੇਚਿੰਗ ਹੋ ਗਈ। ਬਲਦੇਵ ਨਗਰ ਤੋਂ ਸੂਰਯਾ ਇਨਕਲੇਵ ਦਵਾਈ ਲੈਣ ਗਈ ਜੈਸਮੀਨ ਪਰਵੀਨ ਨਾਂ ਦੀ ਮਹਿਲਾ ਦਾ ਮੋਬਾਇਲ ਬਾਇਕ ਸਵਾਰ ਲੁਟੇਰਿਆਂ ਨੇ ਖੋਹ ਲਿਆ।

ਰਾਮਾ ਮੰਡੀ ਥਾਣੇ ਤੋਂ ਕੁਝ ਹੀ ਦੂਰੀ ‘ਤੇ ਹੋਈ ਵਾਰਦਾਤ ਤੋਂ ਬਾਅਦ ਮਹਿਲਾ ਨੇ ਉੱਥੋਂ ਗੁਜ਼ਰ ਰਹੀ ਪੁਲਿਸ ਦੀ ਪੀਸੀਆਰ ਟੀਮ ਨੂੰ ਵੀ ਸਨੇਚਿੰਗ ਬਾਰੇ ਦੱਸਿਆ ਪਰ ਉਹ ਵੀ ਲੁਟੇਰਿਆਂ ਤੱਕ ਪਹੁੰਚ ਨਹੀਂ ਸਕੇ।