ਯੂਕ੍ਰੇਨ | ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦਾ ਖਾਮਿਆਜ਼ਾ ਭਾਰਤੀ ਵਿਦਿਆਰਥੀਆਂ ਨੂੰ ਚੁੱਕਣਾ ਪੈ ਰਿਹਾ ਹੈ। ਯੂਕ੍ਰੇਨ ਵਿੱਚ ਅੱਜ ਹਰੋਜਤ ਸਿੰਘ ਨਾਂ ਦੇ ਇੱਕ ਪੰਜਾਬੀ ਸਟੂਡੈਂਟ ਨੂੰ ਗੋਲੀ ਲੱਗ ਗਈ। ਹਰਜੋਤ ਨੂੰ ਹਸਪਤਾਲ ਦਾਖਲ ਕਰਵਾਇਆ ਹੈ।

ਸੋਸ਼ਲ ਮੀਡੀਆ ਉੱਤੇ ਜਾਰੀ ਕੀਤੇ ਮੈਸੇਜ ਵਿੱਚ ਹਰਜੋਤ ਸਿੰਘ ਨੇ ਲਿੱਖਿਆ ਹੈ ਕਿ ਉਹ ਕਾਰ ਵਿੱਚ ਇਵੀਵ ਸ਼ਹਿਰ ਜਾ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਉੱਤੇ ਹਮਲਾ ਹੋ ਗਿਆ। ਇਸ ਵਿੱਚ ਉਨ੍ਹਾਂ ਨੂੰ ਗੋਲੀ ਲੱਗੀ। ਐਂਬੂਲੈਂਸ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ। ਜਿਸ ਹਸਪਤਾਲ ਵਿੱਚ ਉਹ ਦਾਖਲ ਹਨ ਉੱਤੋਂ ਇੰਡੀਅਨ ਅੰਬੈਸੀ ਦਾ ਦਫਤਰ 20 ਕਿਲੋਮੀਟਰ ਦੂਰ ਹੈ। ਹਰਜੋਤ ਨੇ ਜਲਦ ਤੋਂ ਜਲਦ ਖੁਦ ਨੂੰ ਇੱਥੋਂ ਕੱਢਣ ਦੀ ਅਪੀਲ ਕੀਤੀ।

ਹਰਜੋਤ ਸਿੰਘ ਉੱਤੇ ਗੋਲੀ ਚੱਲਣ ਦੀ ਗੱਲ ਨੂੰ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਵੀ ਮੰਨਿਆ ਅਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝ ਕੀਤੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਰਜੋਤ ਸਿੰਘ ਪੰਜਾਬ ਵਿੱਚੋਂ ਕਿੱਥੋਂ ਦਾ ਰਹਿਣ ਵਾਲਾ ਹੈ।