ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਕਿਸਾਨ ਯੂਨੀਅਨ ਡਕੌਂਦਾ ਦਾ ਸਾਬਕਾ ਜ਼ਿਲਾ ਪ੍ਰਧਾਨ ਪਿੰਡ ਸ਼ੇਰਗੜ੍ਹ ਦਾ ਰਹਿਣ ਵਾਲਾ ਕਿਸਾਨ ਬੋਹੜ ਸਿੰਘ ਕਿਸਾਨੀ ਸੰਘਰਸ਼ ਵਿਚ ਟਿਕਰੀ ਬਾਰਡਰ ‘ਤੇ ਸੰਘਰਸ਼ ਵਿਚ ਸਰਗਰਮ ਸੀ, ਪਿਛਲੇ ਦਿਨੀਂ ਬਿਮਾਰ ਹੋਣ ਕਾਰਨ ਵਾਪਸ ਆਇਆ ਸੀ, ਜਿਸ ਦੀ ਅੱਜ ਦੇਰ ਰਾਤ ਮੌਤ ਹੋ ਗਈ।
ਕਿਸਾਨ ਆਗੂ ਅਤੇ ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਮ੍ਰਿਤਕ ਬੋਹੜ ਸਿੰਘ ਕੋਲ 7 ਏਕੜ ਜ਼ਮੀਨ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਸੀ ਅਤੇ ਕਿਸਾਨ ਯੂਨੀਅਨ ਡਕੌਂਦਾ ਦਾ ਸਾਬਕਾ ਜ਼ਿਲਾ ਪ੍ਰਧਾਨ ਸੀ।
ਟਿਕਰੀ ਬਾਰਡਰ ‘ਤੇ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ, ਉਦੋਂ ਤੋਂ ਇਹ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਸੀ। ਕੱਲ ਸੰਘਰਸ਼ ਤੋਂ ਆਪਸ ਪਿੰਡ ਆਇਆ ਤੇ ਫਿਰ ਵਾਪਸ ਜਾਣਾ ਸੀ ਕਿ ਅਚਾਨਕ ਬਿਮਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ।