ਚੰਡੀਗੜ੍ਹ, 6 ਫਰਵਰੀ | ਸਮਾਜ ਸੇਵੀ ਅਨਮੋਲ ਕਵਾਤਰਾ ਨੇ ਕਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਕੰਗਨਾ ਰਣੌਤ ਚੰਡੀਗੜ੍ਹ ਤੋਂ ਚੋਣ ਲੜੇਗੀ ਤਾਂ ਉਹ ਉਸ ਵਿਰੁੱਧ ਖੜ੍ਹਨਗੇ। ਅਨਮੋਲ ਕਵਾਤਰਾ ਨੇ ਕਿਹਾ ਕਿ ਨਾ ਤਾਂ ਉਹ ਭਾਜਪਾ ਵਿਰੁੱਧ ਹਨ ਅਤੇ ਨਾ ਹੀ ਕਾਂਗਰਸ ਵਿਰੁੱਧ ਹਨ ਪਰ ਕੰਗਨਾ ਰਣੌਤ ਨੇ ਸਿੱਖਾਂ ਦੇ ਅਕਸ ਨੂੰ ਲੈ ਕੇ ਬਹੁਤ ਗਲਤ ਬਿਆਨ ਦਿੱਤੇ ਹਨ। ਇਸ ਤੋਂ ਇਲਾਵਾ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਬੀਬੀਆਂ ਨੂੰ ਲੈ ਕੇ ਵੀ ਵਿਵਾਦਤ ਬਿਆਨ ਦਿੱਤੇ ਸਨ।
ਅਨਮੋਲ ਕਵਾਤਰਾ ਦਾ ਬਿਆਨ : ਜੇ ਕੰਗਨਾ ਰਣੌਤ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜੀ ਤਾਂ ਉਸ ਵਿਰੁੱਧ ਖੜ੍ਹਾ ਹੋਵਾਂਗਾ
Related Post