ਮਾਨਸਾ, 4 ਦਸੰਬਰ | ਇਥੇ ਅੱਜ ਸਵੇਰੇ ਕਾਰ ਇੱਕ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿਚ ਚਾਰ ਦੋਸਤਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਾਰੇ ਨੌਜਵਾਨ ਭੋਗ ਦੇ ਸਮਾਗਮ ਤੋਂ ਵਾਪਸ ਆ ਰਹੇ ਸਨ।
ਮ੍ਰਿਤਕ ਦੀ ਪਛਾਣ ਹਰਕੀਰਤ ਸਿੰਘ (20) ਵਾਸੀ ਟਾਹਲੀਆ ਵਜੋਂ ਹੋਈ ਹੈ, ਜਦਕਿ ਅੰਮ੍ਰਿਤਪਾਲ ਸਿੰਘ (18) ਵਾਸੀ ਪਿੰਡ ਅੱਕਾਂਵਾਲੀ, ਅਮਰਿੰਦਰ ਸਿੰਘ (18) ਵਾਸੀ ਪਿੰਡ ਬੁਢਲਾਡਾ, ਨਵਜੋਤ ਸਿੰਘ (18) ਵਾਸੀ ਪਿੰਡ ਭੰਮੇ ਕਲਾਂ ਜ਼ਖ਼ਮੀ ਹਨ।
ਚਾਰੇ ਦੋਸਤ ਸੰਗਰੂਰ ਜ਼ਿਲੇ ਦੇ ਰੱਤਾ ਖੇੜਾ ਵਿਖੇ ਭੋਗ ਦੀ ਰਸਮ ਵਿਚ ਸ਼ਾਮਲ ਹੋਣ ਤੋਂ ਬਾਅਦ ਬੁਢਲਾਡਾ ਵੱਲ ਜਾ ਰਹੇ ਸਨ ਪਰ ਪਿੰਡ ਦੋਦੜਾ ਨੇੜੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਚਾਰੋਂ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹਰਕੀਰਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)