ਚੰਡੀਗੜ੍ਹ/ਜਲੰਧਰ/ਲੁਧਿਆਣਾ | ਪੰਜਾਬੀ ਸਿਨੇਮਾ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਿਹਾ ਹੈ। ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ। ਇਸੇ ਰੁਝਾਨ ਤਹਿਤ ‘ਯੋਡਲੀ ਫ਼ਿਲਮਜ਼’ ਬੈਨਰ ਇੱਕ ਵੱਖਰੇ ਵਿਸ਼ੇ ਦੀ ਆਪਣੀ ਨਵੀਂ ਫਿਲਮ ‘ਓਏ ਮੱਖਣਾ’ 4 ਨਵੰਬਰ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਿਹਾ ਹੈ। ਇਸ ਫ਼ਿਲਮ ਦੀ ਨਾਇਕ ਜੋੜੀ ਪੰਜਾਬੀ ਸਿਨਮਾ ਦੀ ਸੁਪਰ ਸਟਾਰ ਐਮੀ ਵਿਰਕ ਤੇ ਤਾਨੀਆ ਹੈ।ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ, ਜੋ ਲਗਾਤਾਰ ਆਪਣੀ ਲੇਖਣੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ ਅਤੇ ਉਨ੍ਹਾਂ ਦੀ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਇੱਕ ਵਿਲੱਖਣ ਅਤੇ ਮਨੋਰੰਜਕ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਆਪਣੇ ਸੱਚੇ ਪਿਆਰ ਨੂੰ ਪਾਉਣ ਲਈ ਹਰ ਕੋਈ ਜੀਅ ਜਾਨ ਜਗਾ ਦਿੰਦਾ ਹੈ, ਫਿਰ ਚਾਹੇ ਉਸ ਦੇ ਲਈ ਗ਼ਲਤ, ਬੇਤੁਕਾ, ਅਜੀਬ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਵੇ, ਉਹ ਪਿੱਛੇ ਨਹੀਂ ਹਟਦੇ। ਇਸੇ ਤਰ੍ਹਾਂ ਫਿਲਮ ‘ਓਏ ਮੱਖਣਾ’ ਦੇ ਵਿੱਚ ਐਮੀ ਵਿਰਕ ਨੂੰ ਤਾਨਿਆ ਦੀ ਸਿਰਫ਼ ਅੱਖਾਂ ਦੇਖ ਦੇ ਹੀ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ। ਐਮੀ, ਤਾਨਿਆ ਨਾਲ ਆਪਣੀ ਜੋੜੀ ਫਿੱਟ ਕਰਨ ਲਈ ਵਾਰ-ਵਾਰ ਅਜੀਬੋ-ਗਰੀਬ ਤਰੀਕੇ ਅਪਣਾਉਂਦਾ ਹੈ। ਇਹ ਅਜੀਬ ਤਰੀਕਿਆਂ ਨਾਲ ਹੀ ਫਿਲਮ ਦੇ ਵਿੱਚ ਮਜ਼ੇਦਾਰ ਕਮੇਡੀ ਪੈਦਾ ਹੁੰਦੀ ਹੈ, ਜੋ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਲਈ ਮਜਬੂਰ ਕਰੇਗੀ। ਹੁਣ ਦੇਖਣਾ ਹੋਵੇਗਾ, ਐਮੀ ਤੇ ਤਾਨਿਆ ਦੀ ਪ੍ਰੇਮ ਕਹਾਣੀ ਕਿਵੇਂ ਪੂਰੀ ਹੋਵੇਗੀ? ਕਿਵੇਂ ਆਪਣੇ ਸੁਪਨਿਆਂ ਦੀ ਰਾਣੀ ਨੂੰ ਐਮੀ ਪਾ ਸਕੇਗਾ? ਹੁਣ ਦਰਸ਼ਕ ਫਿਲਮ ਦੀ ਕਹਾਣੀ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਨੇ ਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਫ਼ਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੇ ਨਾਲ ਗੁੱਗੂ ਗਿੱਲ, ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਨਿਰਦੇਸ਼ਕ ਸਿਮਰਜੀਤ ਸਿੰਘ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ‘ਅੰਗਰੇਜ਼’ ਤੇ ‘ਵਰਗੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ।
ਰੋਮਾਂਸ, ਕਾਮੇਡੀ ਅਤੇ ਸ਼ਰਾਰਤਾਂ ਭਰਪੂਰ ਹੋਵੇਗੀ ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ ‘ਓਏ ਮੱਖਣਾ’
- ਸੀਟੀ ਗਰੁੱਪ ਦਾ ਹੋਸਟਲ ਉਤਸਵ: ਯਾਦਾਂ, ਮਿਤਰਤਾ ਅਤੇ ਜੋਸ਼ ਦਾ ਅਦਭੁਤ ਸੰਗਮ
ਜਲੰਧਰ | ਸੀਟੀ ਗਰੁੱਪ ਨੇ ਆਪਣੇ ਹੋਸਟਲ ਵਿਦਿਆਰਥੀਆਂ ਨੂੰ ਆਡੀਟੋਰੀਅਮ ਵਿੱਚ ਆਯੋਜਿਤ ਇੱਕ ਭਵਿੱਆ ਹੋਸਟਲ ਵਿਦਾਈ…
- CT ਗਰੁੱਪ ਨੇ ਕਰਵਾਇਆ ਐਜੂਲੀਡਰਜ਼ ਸੰਮੇਲਨ : ਮਜ਼ਬੂਤ ਭਵਿੱਖ ਲਈ ਸਿੱਖਿਆ ਨੂੰ ਸਸ਼ਕਤ ਬਣਾਉਣਾ ਮਕਸਦ
ਜਲੰਧਰ | ਮਕਸੂਦਾਂ ਸਥਿਤ CT ਗਰੁੱਪ ਆਫ਼ ਇੰਸਟੀਚਿਊਸ਼ਨਜ਼, ਨਾਰਥ ਕੈਂਪਸ ਨੇ ਐਜੂਲੀਡਰਜ਼ ਸੰਮੇਲਨ 2025 ਦਾ…
- ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਅਤੇ CT ਗਰੁੱਪ ਦੇ ਸਾਂਝੇ ਪ੍ਰਯਾਸਾਂ ਨਾਲ ‘ਦੌੜਦਾ ਪੰਜਾਬ’ ਦਾ ਆਯੋਜਨ – ਨਸ਼ਾ-ਮੁਕਤ ਸਮਾਜ ਨੂੰ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ
ਜਲੰਧਰ | ਜ਼ਿਲ੍ਹਾ ਪ੍ਰਸ਼ਾਸਨ ਨੇ CT ਗਰੁੱਪ, ਲਵਲੀ ਬੇਕ ਸਟੂਡੀਓ, ਠਿੰਡ ਆਈ ਹਸਪਤਾਲ ਅਤੇ ਰੇਡੀਓ…
- ਜਲੰਧਰ ਪੁਲਿਸ ਕਮਿਸ਼ਨਰ ਨੇ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਨੂੰ ਸਫਲ ਬਨਾਉਣ ਵਾਲੇ ਮੁਲਾਜ਼ਮਾਂ ਦਾ ਕੀਤਾ ਸਨਮਾਨ
ਜਲੰਧਰ, 27 ਅਪ੍ਰੈੱਲ | ਸ਼ਹਿਰ ਵਿੱਚ "ਯੁੱਧ ਨਸ਼ੇ ਵਿਰੁੱਧ" ਮੁਹਿੰਮ ਨੂੰ ਸਫਲ ਬਣਾਉਣ ਵਾਲੇ ਪੁਲਿਸ…
- ਸੀ.ਟੀ. ਗਰੁੱਪ ਨੇ ਪਹਿਲਗਾਮ ਅਟੈਕ ਦੀ ਨਿੰਦਾ ਕਰਦਿਆਂ ਕਸ਼ਮੀਰੀ ਵਿਦਿਆਰੀਥੀਆਂ ਲਈ ਬਣਾਈ ‘ਹਿਊਮਨ ਚੇਨ’
ਜਲੰਧਰ, 25 ਅਪ੍ਰੈੱਲ | ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ…
- ਅਫਸਰਾਂ ਦੇ ਨਾਮ ਤੇ ਪਰਿਵਾਰ ਨਾਲ ਹੋਈ 15 ਲੱਖ ਦੀ ਠੱਗੀ, ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ
ਲੁਧਿਆਣਾ, 24 ਅਪ੍ਰੈਲ | ਲੁਧਿਆਣਾ ਦੇ ਨੂਰਵਾਲਾ ਰੋਡ 'ਤੇ ਰਹਿਣ ਵਾਲੇ ਇੱਕ ਪਰਿਵਾਰ ਨੇ ਦਾਅਵਾ ਕੀਤਾ…
- ਨਾ ਬਖਸ਼ਾਂਗੇ, ਨਾ ਭੁੱਲਾਂਗੇ: ਬਿਹਾਰ ਤੋਂ ਆਤੰਕ ਖਿਲਾਫ਼ ਪ੍ਰਧਾਨ ਮੰਤਰੀ ਮੋਦੀ ਦਾ ਸਖ਼ਤ ਸੁਨੇਹਾ
ਮਧੁਬਨੀ (ਬਿਹਾਰ), 24 ਅਪ੍ਰੈਲ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਮਧੁਬਨੀ ਜ਼ਿਲ੍ਹੇ…
- ਪੀਸੀਸੀਟੀਯੂ ਐਚ.ਐਮ.ਵੀ ਯੂਨਿਟ ਨੇ ਕਾਲੇਜ ਕੈਂਪਸ ਵਿਚ ਦੋ ਘੰਟੇ ਦਾ ਪ੍ਰਦਰਸ਼ਨ ਕੀਤਾ
ਜਲੰਧਰ, 24 APRIL |ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਐਚ ਐਮ ਵੀ ਯੂਨਿਟ ਵੱਲੋਂ ਐਚ ਕਾਲਜ…
- ਜਲੰਧਰ ਵਿੱਚ ਨਸ਼ਾ ਤਸਕਰੀ ਦੇ ਮੁੱਖ ਹਾਟਸਪਾਟ ਇਲਾਕੇ ਵਿੱਚ ਪਹੁੰਚੇ ਸੀਪੀ ਧਨਪ੍ਰੀਤ ਕੌਰ, ਮਚੀ ਅਫ਼ਰਾ-ਤਫਰੀ
ਜਲੰਧਰ, 23 ਅਪ੍ਰੈਲ | ਸ਼ਹਿਰ ਵਿੱਚ ਨਸ਼ਾ ਤਸਕਰੀ ਦੇ ਮੁੱਖ ਹਾਟਸਪਾਟ ਪਿੰਡ ਲਖਨਪਾਲ ਵਿੱਚ ਅੱਜ…
- ਐਚ ਐਮ ਵੀ ਯੂਨਿਟ ਵੱਲੋਂ ਆਟੋਨਮੀ(ਖੁਦ ਮੁਖਤਿਆਰ ਸੰਸਥਾ)ਦੇ ਵਿਰੋਧ ਵਿੱਚ ਪ੍ਰਦਰਸ਼ਨ
ਜਲੰਧਰ, 22 APRIL | ਐਚ ਐਮ ਵੀ ਯੂਨੀਅਨ ਨੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ…