ਅੰਮ੍ਰਿਤਸਰ| ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਮੁੱਛਲ ਦੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਲੜਕੀ ਨੂੰ ਉਸਦੇ ਪਿਤਾ ਨੇ ਹੀ ਮੌਤ ਦੇ ਘਾਟ ਉਤਾਰ ਕੇ ਉਸਦੀ ਲਾਸ਼ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਣਕੇ ਪਹਿਲਾਂ ਪਿੰਡ ‘ਚ ਘੁਮਾਇਆ ਤੇ ਫ਼ਿਰ ਉਸ ਦੀ ਲਾਸ਼ ਨੂੰ ਰੇਲਵੇ ਟ੍ਰੈਕ ‘ਤੇ ਸੁੱਟ ਦਿੱਤਾ। ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਕੀਤੀ ਸ਼ੁਰੂ ਕੀਤੀ ਗਈ।


ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੱਲ ਦੀ ਬੇਟੀ ਘਰੋ ਚਲੀ ਗਈ ਸੀ। ਜਿਸਦਾ ਨਾਂ ਸੁਮਨਦੀਪ ਕੌਰ ਹੈ ਤੇ ਉਸਦੀ ਉਮਰ 20 ਸਾਲ ਦੇ ਕਰੀਬ ਹੈ। ਸਾਰੀ ਰਾਤ ਅਸੀਂ ਉਸਦੀ ਭਾਲ ਕਰਦੇ ਰਹੇ ਸਾਨੂੰ ਨਹੀਂ ਲੱਭੀ। ਅੱਜ ਸਵੇਰੇ ਆਪੇ ਘਰ ਵਾਪਿਸ ਆ ਗਈ। ਜਦੋਂ ਲੜਕੀ ਦੇ ਪਿਤਾ ਨੇ ਉਸ ਕੋਲੋ ਪੁੱਛਗਿੱਛ ਕੀਤੀ ਕੀ ਤੂੰ ਕਿੱਥੇ ਗਈ ਸੀ ਤੇ ਲੜਕੀ ਨੇ ਕੁੱਝ ਨਹੀਂ ਬੋਲਿਆ ਤਾਂ ਗੁੱਸੇ ‘ਚ ਲੜਕੀ ਦੇ ਪਿਤਾ ਨੇ ਉਸਨੂੰ ਤੇਜਧਾਰ ਹਥਿਆਰਾਂ ਦੇ ਨਾਲ ਵੱਢ ਦਿੱਤਾ ਤੇ ਉਸ ਤੋਂ ਬਾਅਦ ਮੋਟਰ ਸਾਈਕਲ ਪਿੱਛੇ ਬਣਕੇ ਲਏ ਗਏ। ਫਿਰ ਘਰ ਵਾਪਸ ਨਹੀਂ ਆਏ।

ਮੌਕੇ ਤੇ ਪੁੱਜੇ ਡੀਐਸਪੀ ਕੁਲਦੀਪ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਮੁੱਛਲ ‘ਚ ਦਲਬੀਰ ਸਿੰਘ ਵਲੋ ਆਪਣੀ ਲੜਕੀ ਦੇ ਉਪਰ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ। ਲਾਸ਼ ਨੂੰ ਅਸੀਂ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ।

ਪੁਲਿਸ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਲੜਕੀ ਦੇ ਕਤਲ ਤੋ ਬਾਅਦ ਉਸਦੇ ਪਿਤਾ ਨੇ ਉਸਨੂੰ ਮੋਟਰਸਾਈਕਲ ਦੇ ਨਾਲ ਬਣਕੇ ਰੇਲਵੇ ਟ੍ਰੈਕ ‘ਤੇ ਸੁੱਟ ਦਿੱਤਾ।

ਜਦੋਂ ਲੋਕਾਂ ਨੇ ਉਸਨੂੰ ਦਲਬੀਰ ਸਿੰਘ ਨੂੰ ਵੇਖਿਆ ਤੇ ਉਹ ਭੱਜ ਗਿਆ। ਪੁਲਿਸ ਨੇ ਕਿਹਾ ਕਿ ਅਸੀਂ ਆਲੇ-ਦੁਆਲੇ ਦੇ ਸੀਸੀ ਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ