ਅੰਮ੍ਰਿਤਸਰ, 6 ਦਸੰਬਰ| ਫਾਈਨਾਂਸ ਕੰਪਨੀ ਦੇ ਕਰਿੰਦੇ ਨਾਲ ਹਜ਼ਾਰਾਂ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕਮਲ ਕੁਮਾਰ ਵਾਸੀ ਮੁਹੱਲਾ ਬੋਹੜਾਂ ਵਾਲੀ ਨਰਾਇਣਗੜ੍ਹ ਛੇਹਰਟਾ ਦੀ ਇਕ ਫਾਈਨਾਂਸ ਕੰਪਨੀ ‘ਚ ਰਿਕਵਰੀ ਦਾ ਕੰਮ ਕਰਦਾ ਹੈ। ਉਹ ਪਿੰਡ ਛਿੱਡਣ ਤੋਂ ਰਿਕਵਰੀ ਦੇ ਪੈਸੇ ਲੈ ਕੇ ਆਪਣੇ ਮੋਟਰਸਾਈਕਲ ‘ਤੇ ਅੱਡਾ ਖਾਸਾ ਦੇ ਬੈਂਕ ‘ਚ ਜਮ੍ਹਾਂ ਕਰਵਾਉਣ ਲਈ ਗਿਆ ਸੀ।

ਬੈਂਕ ਬੰਦ ਹੋਣ ਕਰਕੇ ਪਿੰਡ ਖੁਰਮਣੀਆ ਤੋਂ ਪਿੰਡ ਬੋਪਾਰਾਏ ਖੁਰਦ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਮੋਟਰਸਾਈਕਲ ਅੱਗੇ ਦੋ ਨੌਜਵਾਨਾਂ ਨੇ ਆਪਣਾ ਬਿਨਾਂ ਨੰਬਰੀ ਮੋਟਰਸਾਈਕਲ ਰੋਕ ਦਿੱਤਾ ਤੇ ਪਿਸਟਲ ਨਾਲ ਫਾਇਰ ਕਰਕੇ ਰਿਕਵਰੀ ਦੇ ਹਜ਼ਾਰਾਂ ਰੁਪਏ ਵਾਲਾ ਬੈਗ, ਮੋਬਾਈਲ ਤੇ ਪਰਸ ਖੋਹ ਕੇ ਫਰਾਰ ਹੋ ਗਏ। ਪੁਲਿਸ ਥਾਣਾ ਲੋਪੋਕੇ ਵਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।