ਚੰਡੀਗੜ੍ਹ| ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਜਸਕਰਨ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਉਹਨਾਂ ਦੀ ਥਾਂ ‘ਤੇ ਨੌਨਿਹਾਲ ਸਿੰਘ ਨੂੰ ਅੰਮ੍ਰਿਤਸਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਜਸਕਰਨ ਸਿੰਘ ਹੁਣ ਆਈ.ਜੀ.ਪੀ ਇੰਟੈਲੀਜੈਂਸ ਮੁਹਾਲੀ ਜੁਆਇਨ ਕਰਨਗੇ। ਪਿਛਲੇ ਹਫ਼ਤੇ ਅਜਨਾਲਾ ਵਿਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਪੁਲਿਸ ਥਾਣੇ ’ਤੇ ਹਮਲਾ ਕਰ ਦਿੱਤਾ ਸੀ।
ਅਜਨਾਲਾ ਕਾਂਡ ਪਿੱਛੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਤਬਾਦਲਾ, ਨੌਨਿਹਾਲ ਸਿੰਘ ਨੂੰ ਲਗਾਇਆ ਨਵਾਂ ਕਮਿਸ਼ਨਰ
Related Post