ਅੰਮ੍ਰਿਤਸਰ, 30 ਜਨਵਰੀ| ਮਾਮਲਾ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਦਾ ਹੈ, ਜਿਥੇ ਪ੍ਰੇਮ ਸੰਬੰਧਾਂ ਦੇ ਚਲਦਿਆਂ ਕਮਲਪ੍ਰੀਤ ਕੌਰ ਅਤੇ ਮਨਦੀਪ ਸਿੰਘ ਦਾ ਵਿਆਹ ਰੱਖਿਆ ਗਿਆ ਸੀ ਪਰ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆ ਹੋਣ ਦੇ ਬਾਵਜੂਦ ਲੜਕਾ ਫਰਾਰ ਹੋ ਗਿਆ, ਜਿਸਦੇ ਚਲਦੇ ਲੜਕੀ ਪਰਿਵਾਰ ਸਮੇਤ ਥਾਣਾ ਮਕਬੂਲਪੁਰਾ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਸਾਡੇ ਸਾਰੇ ਰੀਤੀ ਰਿਵਾਜਾਂ ਵਿਚ ਸ਼ਾਮਿਲ ਹੋਇਆ, ਇਥੋਂ ਤੱਕ ਕਿ ਚੂੜੀ ਫੰਕਸ਼ਨ ਵਿਚ ਵੀ ਮੌਜੂਦ ਰਿਹਾ ਪਰ ਵਿਆਹ ਵਾਲੇ ਦਿਨ ਲੜਕਾ ਮਨਦੀਪ ਸਿੰਘ ਘਰੋਂ ਭੱਜ ਗਿਆ, ਜਿਸਦੇ ਚਲਦੇ ਅੱਜ ਸਾਨੂੰ ਇਨਸਾਫ ਲੈਣ ਥਾਣੇ ਆਉਣਾ ਪਿਆ ਹੈ, ਅਸੀਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਅਤੇ ਲੜਕੇ ਉਪਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ।

ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਦੱਸਿਆ ਕੀ ਸਾਨੂੰ ਸ਼ਿਕਾਇਤ ਮਿਲੀ ਹੈ, ਜਿਸ ਵਿਚ ਲੜਕੀ ਨੇ ਦੱਸਿਆ ਕਿ ਉਸਦਾ ਮਨਦੀਪ ਸਿੰਘ ਨਾਂ ਦੇ ਨੌਜਵਾਨ ਨਾਲ ਪ੍ਰੇਮ ਸੀ ਅਤੇ ਵਿਆਹ ਦਾ ਝਾਂਸਾ ਦੇ ਕੇ ਪ੍ਰੇਮੀ ਸਰੀਰਕ ਸੰਬੰਧ ਬਣਾਉਂਦਾ ਰਿਹਾ ਪਰ ਹੁਣ ਵਿਆਹ ਰੱਖਣ ਤੋਂ ਇਕ ਦਿਨ ਪਹਿਲਾਂ ਉਹ ਫਰਾਰ ਹੋ ਗਿਆ ਹੈ।

ਵੇਖੋ ਵੀਡੀਓ- 

https://www.facebook.com/punjabibulletinworld/videos/3775429232735774