ਅੰਮ੍ਰਿਤਸਰ। ਸੂਬੇ ਵਿਚ ਵਧ ਰਹੀਆਂ ਵਾਰਦਾਤਾਂ ਤੇ ਦਿਨ-ਦਿਹਾੜੇ ਹੋ ਰਹੇ ਕਤਲਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ ਸਖਤੀ ਦਿਖਾਉਂਦਿਆਂ ਸੋਸ਼ਲ ਮੀਡੀਆ ਉਤੇ ਹਥਿਆਰਾਂ ਦੀਆਂ ਵੀਡੀਓ ਤੱਕ ਪਾਊਣ ਉਤੇ ਪਾਬੰਦੀ ਲਗਾ ਦਿੱਤੀ ਸੀ ਪਰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਵਿਚ ਸਰਕਾਰ ਦੀ ਸਖਤੀ ਦਾ ਕੋਈ ਅਸਰ ਨਹੀਂ ਦਿਸ ਰਿਹਾ।
ਹਥਿਆਰਾਂ ਦੀ ਨੁਮਾਇਸ਼ ਦਾ ਇਕ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਆਪਣੀ ਗੱਡੀ ਨੂੰ ਸਾਈਡ ਨਾ ਮਿਲਣ ਕਾਰਨ ਭਰੇ ਬਾਜ਼ਾਰ ਵਿਚ ਪਿਸਤੌਲ ਕੱਢ ਕੇ ਲੋਕਾਂ ਨੂੰ ਆਪਣੀਆਂ ਗੱਡੀਆਂ ਸਾਈਡ ਉਤੇ ਕਰਨ ਨੂੰ ਕਹਿੰਦਾ ਹੈ।
ਇਹ ਮਾਮਲਾ ਅੰਮ੍ਰਿਤਸਰ ਦੇ ਮਸ਼ਹੂਰ ਪੁਤਲੀਘਰ ਬਾਜ਼ਾਰ ਦਾ ਹੈ। ਜਿਥੇ ਆਪਣੀ ਗੱਡੀ ਕੱਢਣ ਦੀ ਕਾਹਲੀ ਵਿਚ ਇਕ ਵਿਅਕਤੀ ਨੇ ਆਪਣਾ ਪਿਸਤੌਲ ਕੱਢ ਲਿਆ ਅਤੇ ਪਿਸਟਲ ਵਿਖਾ ਕੇ ਬਾਕੀ ਗੱਡੀਆਂ ਨੂੰ ਪਾਸੇ ਕਰਵਾਉਣ ਲੱਗਾ। ਕੋਲ ਖੜ੍ਹੇ ਇਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਲਈ। ਜੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।