ਅੰਮ੍ਰਿਤਸਰ, 5 ਨਵੰਬਰ| ਅੱਜ ਅੰਮ੍ਰਿਤਸਰ ਦੇ ਮਲਕਪੁਰ ਦੀ ਰਹਿਣ ਵਾਲੀ ਰਿੰਪੀ ਨਾਂ ਦੀ ਗਰਭਵਤੀ ਮਹਿਲਾ ਤੇ ਉਸਦੇ ਬੱਚੇ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ‘ਤੇ ਭੜਕੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਖਿਲਾਫ ਲਗਾਏ ਧਰਨੇ ਕਾਰਨ ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਕਾਰਵਾਈ ਦਾ ਭਰੋਸਾ ਦੇ ਕੇ ਮੌਕੇ ‘ਤੇ ਪਰਿਵਾਰ ਕੌਲੋਂ ਧਰਨਾ ਚੁਕਾਇਆ ਗਿਆ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਗਰਭਵਤੀ ਮਹਿਲਾ ਰਿੰਪੀ ਦੇ ਪਤੀ ਨੇ ਕਿਹਾ ਕਿ ਉਸਦੀ ਪਤਨੀ ਨੌਂ ਮਹੀਨੇ ਦੀ ਗਰਭਵਤੀ ਸੀ ਅਤੇ ਇਲਾਕੇ ਦੀ ਨਰਸ ਸੋਨੀਆ ਨੇ ਪਹਿਲਾਂ ਇਲਾਜ ਕੀਤਾ ਤੇ ਬਾਅਦ ਵਿਚ ਐੱਮਐੱਸ ਹਸਪਤਾਲ ਵਿਚ ਰੈਫਰ ਕੀਤਾ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਜਿਸਦੇ ਚਲਦੇ ਸਾਡੇ ਵਲੋਂ ਹਸਪਤਾਲ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਏਸੀਪੀ ਸਾਉਥ ਖੁਸ਼ਬੀਰ ਕੌਰ ਨੇ ਦੱਸਿਆ ਕਿ ਫਿਲਹਾਲ ਪੀੜਤ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਾਇਆ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਅਤੇ ਇਨਕੁਆਰੀ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ, ਅਮਲ ਵਿਚ ਲਿਆਂਦੀ ਜਾਵੇਗੀ।

ਵੇਖੋ ਪੂਰੀ ਵੀਡੀਓ-