ਨਿਊਯਾਰਕ | ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਕੈਲੀਫੋਰਨੀਆ ਦੇ ਬੀਚ ‘ਤੇ ਪਰਿਵਾਰ ਨਾਲ ਘੁੰਮਣ ਗਏ ਭਾਰਤੀ ਦੀ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪੁੱਤ ਪਾਣੀ ‘ਚ ਮਸਤੀ ਕਰ ਰਿਹਾ ਸੀ, ਇਸੇ ਦੌਰਾਨ ਪਾਣੀ ਦੀਆਂ ਲਹਿਰਾਂ ਉਸ ਨੂੰ ਆਪਣੇ ਵੱਲ ਲੈ ਗਈਆਂ।
ਪੁੱਤ ਨੂੰ ਡੁੱਬਦਾ ਵੇਖ ਪਿਤਾ ਸਮੁੰਦਰ ‘ਚ ਗਿਆ। ਭਾਰਤੀ ਵਿਅਕਤੀ ਵੀ ਸਮੁੰਦਰ ਦੀ ਡੂੰਘਾਈ ਵੱਲ ਚਲਾ ਗਿਆ। ਉਨ੍ਹਾਂ ਦਾ ਪਰਿਵਾਰ ਚੀਕਾਂ ਮਾਰ ਰਿਹਾ ਸੀ ਅਤੇ ਬੇਵੱਸੀ ਨਾਲ ਉਹ ਡੁੱਬ ਗਏ। ਮ੍ਰਿਤਕ ਦੀ ਪਛਾਣ ਸ਼੍ਰੀਨਿਵਾਸ ਮੂਰਤੀ ਜੋਨਲਾਗੱਡਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼੍ਰੀਨਿਵਾਸ ਨੂੰ ਤੈਰਨਾ ਨਹੀਂ ਆਉਂਦਾ ਸੀ।
ਘਟਨਾ ਸਥਾਨ ‘ਤੇ ਪਹੁੰਚ ਐਮਰਜੈਂਸੀ ਕਰਮਚਾਰੀ ਸ਼੍ਰੀਨਿਵਾਸ ਨੂੰ ਪਾਣੀ ਵਿਚੋਂ ਬਾਹਰ ਕੱਢਣ ਵਿਚ ਸਫ਼ਲ ਰਹੇ। ਉਨ੍ਹਾਂ ਨੂੰ ਸੀ.ਪੀ.ਆਰ. ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਹੈਲੀਕਾਪਟਰ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸ਼੍ਰੀਨਿਵਾਸ ਨੇ ਦਮ ਤੋੜ ਦਿੱਤਾ ਅਤੇ ਸਟੈਨਫੋਰਡ ਹਸਪਤਾਲ ਵਿਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।