<p>ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਏ ਗਏ ਤਮਾਮ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਨ੍ਹਾਂ &&num;8216&semi;ਤੇ ਪਲਟਵਾਰ ਕੀਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਬੀਤੇ ਰੋਜ਼ ਪੰਜਾਬ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਨੂੰ ਜਿੱਥੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨਾ ਚਾਹੁੰਦੀ ਸੀ&comma; ਉੱਥੇ ਹੀ ਧੂਰੀ ਅਤੇ ਸੰਗਰੂਰ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਿਸ ਤਰ੍ਹਾਂ ਦੀ ਹੁੱਲੜਬਾਜ਼ੀ ਅਤੇ ਅਭੱਦਰ ਵਿਵਹਾਰ ਕੀਤਾ&comma; ਉਸ ਦੀ ਉਮੀਦ ਪੰਜਾਬ ਦਾ ਕੋਈ ਵੀ ਨਾਗਰਿਕ ਉਨ੍ਹਾਂ ਵਰਗੇ ਸੰਵਿਧਾਨਕ ਅਹੁਦੇ &&num;8216&semi;ਤੇ ਬੈਠੇ ਵਿਅਕਤੀ ਤੋਂ ਨਹੀਂ ਕਰ ਰਿਹਾ ਸੀ।<&sol;p>&NewLine;<p>ਇਸ ਗੁੰਡਾਗਰਦੀ ਖ਼ਿਲਾਫ਼ ਜਦੋਂ ਸਾਡੀ ਪਾਰਟੀ ਅਤੇ ਮੈਂ ਸਿਧਾਂਤਕ ਸਵਾਲ ਉਠਾਏ ਤਾਂ ਬਿੱਟੂ ਜੀ ਨੇ ਜਵਾਬ ਦੇਣ ਦੀ ਬਜਾਏ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਹ ਪੂਰੀ ਤਰ੍ਹਾਂ ਪੱਧਰਹੀਣ &lpar;ਬਿਲੋਅ ਦ ਬੈਲਟ&rpar; ਰਾਜਨੀਤੀ &&num;8216&semi;ਤੇ ਉਤਰ ਆਏ ਅਤੇ ਮੇਰੇ ਤੇ ਮੇਰੇ ਸਵਰਗੀ ਪਿਤਾ ਖ਼ਿਲਾਫ਼ ਘਟੀਆ ਚਿੱਕੜ ਉਛਾਲਣ ਲੱਗੇ&comma; ਜਿਸ ਦਾ ਜਵਾਬ ਦੇਣਾ ਬੇਹੱਕ ਜ਼ਰੂਰੀ ਹੈ।<&sol;p>&NewLine;<p>ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸਾਡਾ ਸਿਧਾਂਤਕ ਸਵਾਲ ਸਿੱਧਾ ਸੀ ਕਿ ਇੱਕ ਪਾਸੇ ਤਾਂ ਤੁਸੀਂ ਪੰਜਾਬ ਪੁਲਿਸ ਦੇ ਵਰਦੀਧਾਰੀ ਜਵਾਨਾਂ ਅਤੇ ਅਫ਼ਸਰਾਂ ਦੇ ਗਲ਼ਮੇ ਨੂੰ ਹੱਥ ਪਾਉਂਦੇ ਹੋ&comma; ਉਨ੍ਹਾਂ ਨੂੰ &&num;8216&semi;ਦਲਾਲ&&num;8217&semi; ਅਤੇ &&num;8216&semi;ਗੁੰਡਾ&&num;8217&semi; ਵਰਗੇ ਸ਼ਬਦਾਂ ਨਾਲ ਸੰਬੋਧਨ ਕਰਦੇ ਹੋ। ਜੇਕਰ ਤੁਹਾਨੂੰ ਪੰਜਾਬ ਦੀ ਪੁਲਿਸ ਇੰਨੀ ਹੀ ਮਾੜੀ ਲੱਗਦੀ ਹੈ&comma; ਤਾਂ 2017 ਵਿੱਚ ਕਾਂਗਰਸ ਸਰਕਾਰ ਦੇ ਸਮੇਂ ਤੁਸੀਂ ਸਾਰੇ ਨਿਯਮ-ਕਾਨੂੰਨ ਛਿੱਕੇ ਟੰਗ ਕੇ ਆਪਣੇ ਭਰਾ ਗੁਰਇਕਬਾਲ ਸਿੰਘ ਹਨੀ ਨੂੰ ਸਿੱਧਾ ਡੀਐਸਪੀ ਕਿਉਂ ਲਗਵਾਇਆ&quest;<&sol;p>&NewLine;<p>ਅੱਜ ਵੀ ਤੁਹਾਡਾ ਭਰਾ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਅਤੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਤਨਖਾਹ ਲੈ ਰਿਹਾ ਹੈ। ਉਨ੍ਹਾਂ ਬਿੱਟੂ ਨੂੰ ਘੇਰਦਿਆਂ ਕਿਹਾ ਕਿ ਮੈਂ ਤੁਹਾਡੇ ਦਾਦਾ ਜੀ ਸਰਦਾਰ ਬੇਅੰਤ ਸਿੰਘ ਜੀ ਦਾ ਬੇਹੱਦ ਸਤਿਕਾਰ ਕਰਦਾ ਹਾਂ&comma; ਜਿਨ੍ਹਾਂ ਦੇ ਮੁੱਖ ਮੰਤਰੀ ਰਹਿੰਦਿਆਂ ਮੇਰੇ ਪਿਤਾ ਵਿਧਾਇਕ ਸਨ। ਪਰ ਸਵਾਲ ਇਹ ਹੈ ਕਿ ਜੇਕਰ ਤੁਸੀਂ ਸਿਰਫ਼ ਆਪਣੇ ਭਰਾ ਲਈ ਕਾਨੂੰਨ ਬਦਲਵਾ ਸਕਦੇ ਸੀ&comma; ਤਾਂ ਉਸ ਬੰਬ ਧਮਾਕੇ ਵਿੱਚ ਸ਼ਹੀਦ ਹੋਏ ਬਾਕੀ 17 ਪੁਲਿਸ ਮੁਲਾਜ਼ਮਾਂ ਅਤੇ ਆਮ ਨਾਗਰਿਕਾਂ ਦੇ ਪਰਿਵਾਰਾਂ ਨੂੰ ਡੀਐਸਪੀ ਕਿਉਂ ਨਹੀਂ ਲਗਵਾਇਆ&quest; ਕੀ ਉਨ੍ਹਾਂ ਦੇ ਪਰਿਵਾਰਾਂ ਦੀ ਕੋਈ ਸ਼ਹਾਦਤ ਨਹੀਂ ਸੀ&quest; ਤੁਸੀਂ ਕੇਵਲ ਆਪਣੇ ਪਰਿਵਾਰ ਦੇ ਸੁਆਰਥ ਲਈ ਕਾਨੂੰਨ ਨੂੰ ਅੰਗੂਠਾ ਦਿਖਾਇਆ ਅਤੇ ਬਾਕੀ ਪੀੜਤ ਪਰਿਵਾਰ ਅੱਜ ਵੀ ਦਰ-ਦਰ ਭਟਕ ਰਹੇ ਹਨ।<&sol;p>&NewLine;<p>ਬਿੱਟੂ ਵੱਲੋਂ ਦਲ-ਬਦਲੂ ਕਹੇ ਜਾਣ &&num;8216&semi;ਤੇ ਤਿੱਖਾ ਹਮਲਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਬਿੱਟੂ ਜੀ&comma; ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਮੈਂ ਉਸੇ ਕਾਂਗਰਸ ਵਿੱਚ ਸੀ ਜਿਸ ਵਿੱਚ ਤੁਸੀਂ ਸੀ। ਮੈਂ 2016 ਵਿੱਚ ਸਿਧਾਂਤਾਂ ਲਈ ਕਾਂਗਰਸ ਛੱਡ ਕੇ ਆਇਆ ਸੀ&comma; ਪਰ ਤੁਸੀਂ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਸਾਹਮਣੇ ਦੇਖ ਕੇ ਕੇਵਲ ਸੱਤਾ ਦੇ ਲਾਲਚ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਭੱਜ ਗਏ&comma; ਉਹ ਵੱਖਰੀ ਗੱਲ ਹੈ ਕਿ ਜਨਤਾ ਨੇ ਫਿਰ ਵੀ ਤੁਹਾਨੂੰ ਨਕਾਰ ਦਿੱਤਾ।<br &sol;>&NewLine;ਉਨ੍ਹਾਂ ਕਿਹਾ ਕਿ ਹਾਰਨ ਤੋਂ ਬਾਅਦ ਵੀ ਤੁਸੀਂ ਕੇਂਦਰ ਵਿੱਚ ਮੰਤਰੀ ਬਣ ਗਏ&comma; ਪਰ ਤੁਹਾਡੀ ਭਾਸ਼ਾ ਅੱਜ ਇੰਨੀ ਘਟੀਆ ਹੋ ਚੁੱਕੀ ਹੈ ਜਿਸ ਨੂੰ ਪੂਰਾ ਪੰਜਾਬ ਦੇਖ ਰਿਹਾ ਹੈ।<&sol;p>&NewLine;<p>ਬਿੱਟੂ ਵੱਲੋਂ ਅਰੋੜਾ ਨੂੰ &&num;8216&semi;ਕਪੁੱਤ&&num;8217&semi; ਕਹਿਣ ਵਾਲੇ ਬਿਆਨ &&num;8216&semi;ਤੇ ਅਰੋੜਾ ਨੇ ਕਿਹਾ ਕਿ ਪੁੱਤ ਕਪੁੱਤ ਹੈ ਜਾਂ ਸਪੁੱਤ&comma; ਇਹ ਪੁੱਛਣ ਲਈ ਤੁਹਾਨੂੰ ਮੇਰੇ ਸਵਰਗੀ ਪਿਤਾ ਕੋਲ ਉੱਪਰ ਜਾਣਾ ਪਵੇਗਾ&comma; ਜਾਂ ਫਿਰ ਕੱਲ੍ਹ ਤੁਸੀਂ ਸੁਨਾਮ ਆ ਕੇ ਮੇਰੀ ਮਾਂ ਤੋਂ ਪੁੱਛ ਲਵੋ&comma; ਜੋ ਪਿਛਲੇ ਸਵਾ ਮਹੀਨੇ ਤੋਂ ਫੋਰਟਿਸ ਹਸਪਤਾਲ ਵਿੱਚ ਆਪ੍ਰੇਸ਼ਨ ਤੋਂ ਬਾਅਦ ਬਿਸਤਰ &&num;8216&semi;ਤੇ ਹਨ।<&sol;p>&NewLine;<p>ਉਨ੍ਹਾਂ ਦੇ ਸਵਰਗੀ ਪਿਤਾ ਸ਼੍ਰੀ ਭਗਵਾਨ ਦਾਸ ਅਰੋੜਾ ਜੀ ਦੀ ਮੌਤ &&num;8216&semi;ਤੇ ਬਿੱਟੂ ਵੱਲੋਂ ਕੀਤੀ ਗਈ ਟਿੱਪਣੀ &&num;8216&semi;ਤੇ ਬੇਹੱਦ ਭਾਵੁਕ ਅਤੇ ਹਮਲਾਵਰ ਹੁੰਦੇ ਹੋਏ ਅਮਨ ਅਰੋੜਾ ਨੇ ਖੁਲਾਸਾ ਕੀਤਾ ਕਿ ਮੇਰੇ ਪਿਤਾ ਜੀ ਨੇ ਡਿਪ੍ਰੈਸ਼ਨ &lpar;ਮਾਨਸਿਕ ਤਣਾਅ&rpar; ਵਿੱਚ ਆ ਕੇ ਖੁਦਕੁਸ਼ੀ ਕੀਤੀ ਸੀ&comma; ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਉਹ ਡਿਪ੍ਰੈਸ਼ਨ ਵਿੱਚ ਕਿਉਂ ਸਨ&quest; ਉਹ ਉਸੇ ਸ਼ਖਸ ਦੀ ਵਜ੍ਹਾ ਕਰਕੇ ਦੁਖੀ ਹੋ ਕੇ ਇਸ ਦੁਨੀਆ ਤੋਂ ਗਏ ਜਿਸ ਦੇ ਲਿਖੇ ਹੋਏ ਕਾਗਜ਼ ਕੱਲ੍ਹ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਕਿਸੇ ਤੋਤੇ ਵਾਂਗ ਪੜ੍ਹ-ਪੜ੍ਹ ਕੇ ਸੁਣਾ ਰਹੇ ਸੀ।<&sol;p>&NewLine;<p>ਉਨ੍ਹਾਂ ਕਿਹਾ ਕਿ ਸਾਡੇ ਆਦਰਯੋਗ ਜੀਜਾ ਰਾਜਿੰਦਰ ਦੀਪਾ ਨੇ ਸਾਡੇ ਪੂਰੇ ਪਰਿਵਾਰ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ 2002 ਵਿੱਚ ਘਰ ਦਾ ਮਾਹੌਲ ਖਰਾਬ ਕੀਤਾ&comma; 2007 ਅਤੇ 2012 ਦੀਆਂ ਚੋਣਾਂ ਵਿੱਚ ਖੁਦ ਖੜ੍ਹੇ ਹੋ ਕੇ ਮੇਰੀ ਮੁਖਾਲਫਤ &lpar;ਵਿਰੋਧਤਾ&rpar; ਕੀਤੀ ਤਾਂ ਜੋ ਮੈਂ ਵਿਧਾਇਕ ਨਾ ਬਣ ਸਕਾਂ ਅਤੇ ਅੱਜ ਵੀ ਉਹ ਸਹੁਰੇ ਘਰ ਰਹਿ ਕੇ ਪੂਰੇ ਪਰਿਵਾਰ ਨੂੰ ਪਰੇਸ਼ਾਨ ਕਰ ਰਹੇ ਹਨ। ਅਰੋੜਾ ਨੇ ਕਿਹਾ ਕਿ ਬਿੱਟੂ ਜੀ&comma; ਤੁਸੀਂ ਜਿਹੇ ਸਮਝਦਾਰ ਦਿਖਣ ਵਾਲੇ ਆਗੂ ਉਸ ਸ਼ਖਸ ਦੇ ਮੋਹਰੇ ਬਣ ਗਏ ਜਿਸ ਨੇ ਜ਼ਿੰਦਗੀ ਵਿੱਚ ਖੁਦ ਕੁਝ ਬਣਨ ਦੀ ਬਜਾਏ ਸਿਰਫ਼ ਦੂਜਿਆਂ ਦੇ ਘਰ ਉਜਾੜਨ ਦਾ ਕੰਮ ਕੀਤਾ ਹੈ।<&sol;p>&NewLine;<p>ਅਮਨ ਅਰੋੜਾ ਨੇ ਬਿੱਟੂ ਦੇ ਹੋਰਨਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜਿੰਦਰ ਦੀਪਾ ਦੇ ਉਕਸਾਉਣ &&num;8216&semi;ਤੇ ਤੁਸੀਂ ਮੇਰੇ &&num;8216&semi;ਤੇ ਟ੍ਰਾਂਸਪੋਰਟ ਵਿੱਚ ਫਰਜ਼ੀ ਦਸਤਖਤ ਕਰਨ ਦੇ ਦੋਸ਼ ਲਗਾ ਰਹੇ ਹੋ ਅਤੇ ਤਾਰੀਖਾਂ ਦੱਸ ਰਹੇ ਹੋ। ਮੈਂ ਪੁੱਛਣਾ ਚਾਹੁੰਦਾ ਹਾਂ ਕਿ 15-20 ਸਾਲ ਪਹਿਲਾਂ ਜਦੋਂ ਸਾਡੀ ਟ੍ਰਾਂਸਪੋਰਟ ਚੱਲਦੀ ਸੀ&comma; ਉਦੋਂ ਕੀ ਬਿੱਟੂ ਜੀ ਉੱਥੇ ਮੈਨੇਜਰ ਸਨ&comma; ਡਰਾਈਵਰ ਸਨ ਜਾਂ ਕੰਡਕਟਰ ਸਨ ਜੋ ਉਨ੍ਹਾਂ ਨੂੰ ਇੰਨਾ ਗਿਆਨ ਹੈ&quest;<&sol;p>&NewLine;<p>ਕੋਰਟ ਕੇਸ ਅਤੇ ਸਜ਼ਾ ਦੇ ਮਾਮਲੇ &&num;8216&semi;ਤੇ ਉਨ੍ਹਾਂ ਸਾਫ਼ ਕੀਤਾ ਕਿ ਜਦੋਂ ਰਾਜਿੰਦਰ ਦੀਪਾ ਅਤੇ ਉਸ ਦੇ ਸਾਥੀਆਂ ਨੇ ਮੇਰੀ ਮਾਂ &&num;8216&semi;ਤੇ ਹਮਲਾ ਕੀਤਾ ਸੀ&comma; ਉਦੋਂ ਮੈਂ ਆਪਣੀ ਮਾਂ ਨੂੰ ਬਚਾਇਆ ਸੀ&comma; ਜਿਸ ਦੇ ਟਾਂਕਿਆਂ ਦੇ ਨਿਸ਼ਾਨ ਅੱਜ ਵੀ ਮੇਰੇ ਸਿਰ &&num;8216&semi;ਤੇ ਹਨ। ਮਾਂ ਦੀ ਰੱਖਿਆ ਕਰਨ ਲਈ ਜੇਕਰ ਮੈਨੂੰ ਕੋਈ ਸਜ਼ਾ ਵੀ ਭੁਗਤਣੀ ਪਵੇ&comma; ਤਾਂ ਮੈਨੂੰ ਕੋਈ ਪਛਤਾਵਾ ਨਹੀਂ ਹੈ। ਪਰ ਤੁਹਾਡੇ ਆਕਾ ਦੀਪਾ ਜੀ ਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਅਤੇ ਮੇਰੀ ਭੈਣ ਸੋਨੀਆ ਨੇ ਮਿਲ ਕੇ ਸਿਰਫ਼ ਮੈਨੂੰ ਹੀ ਨਹੀਂ&comma; ਸਗੋਂ ਸਾਡੀ 85 ਸਾਲਾ ਬਜ਼ੁਰਗ ਮਾਂ ਨੂੰ ਵੀ ਸਜ਼ਾ ਕਰਵਾਈ ਹੈ। ਅਜਿਹੇ ਲੋਕ ਕਿੰਨੇ ਚੰਗੇ &&num;8216&semi;ਸਪੁੱਤ&&num;8217&semi; ਅਤੇ &&num;8216&semi;ਜਵਾਈ&&num;8217&semi; ਹਨ&comma; ਇਹ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ।<&sol;p>&NewLine;<p>ਅਮਨ ਅਰੋੜਾ ਨੇ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਦੇ ਦੋਸ਼ &&num;8216&semi;ਤੇ ਪਲਟਵਾਰ ਕਰਦਿਆਂ ਕਿਹਾ ਕਿ ਬਿੱਟੂ ਜੀ&comma; ਮੈਂ ਸੁਨਾਮ ਛੱਡ ਕੇ ਚੰਡੀਗੜ੍ਹ ਵਿੱਚ ਚਾਹੇ ਕਿਰਾਏ &&num;8216&semi;ਤੇ ਰਿਹਾ&comma; ਚਾਹੇ ਆਪਣੇ ਘਰ ਵਿੱਚ ਜਾਂ ਸੜਕ &&num;8216&semi;ਤੇ ਰਿਹਾ&comma; ਪਰ ਮੈਂ ਤੁਹਾਡੀ ਤਰ੍ਹਾਂ ਸਾਲਾਂ ਤੱਕ ਬਿਨਾਂ ਕਿਰਾਇਆ ਦਿੱਤੇ ਸਰਕਾਰੀ ਕੋਠੀ ਦੱਬ ਕੇ ਨਹੀਂ ਬੈਠਾ ਰਿਹਾ। ਜਦੋਂ ਤੁਹਾਨੂੰ ਚੋਣ ਲੜਨ ਲਈ ਪੰਜਾਬ ਸਰਕਾਰ ਤੋਂ ਐਨਓਸੀ ਚਾਹੀਦੀ ਸੀ ਅਤੇ 2 ਕਰੋੜ ਰੁਪਏ ਦਾ ਬਕਾਇਆ ਸਰਕਾਰੀ ਕੋਠੀ ਦਾ ਕਿਰਾਇਆ ਭਰਨਾ ਪਿਆ&comma; ਤਾਂ ਤੁਹਾਡੀਆਂ ਚੀਕਾਂ ਕਿਵੇਂ ਨਿਕਲ ਰਹੀਆਂ ਸਨ&comma; ਇਹ ਸਭ ਨੇ ਦੇਖਿਆ ਹੈ। ਮੈਂ ਜਿੱਥੇ ਵੀ ਰਿਹਾ&comma; ਆਪਣੀ ਗ਼ੈਰਤ ਅਤੇ ਅਣਖ ਨਾਲ ਰਿਹਾ।<&sol;p>&NewLine;<p>ਉਨ੍ਹਾਂ ਨੇ ਆਪਣੇ ਚਰਿੱਤਰ &&num;8216&semi;ਤੇ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੇਰਾ ਚਰਿੱਤਰ ਦੇਖਣਾ ਹੈ ਤਾਂ ਸੁਨਾਮ ਦੇ ਲੋਕਾਂ ਨੂੰ ਪੁੱਛੋ&comma; ਜਿਨ੍ਹਾਂ ਨੇ 2022 ਵਿੱਚ ਮੈਨੂੰ ਪੰਜਾਬ ਦੇ ਚੋਣ ਇਤਿਹਾਸ ਦੀ ਸਭ ਤੋਂ ਵੱਡੀ 75&comma;277 ਵੋਟਾਂ ਦੀ ਰਿਕਾਰਡ ਜਿੱਤ ਦਿਵਾਈ। ਇਹ ਜਨਤਾ ਦੀ ਮੋਹਰ ਹੈ&comma; ਮੈਨੂੰ ਬਿੱਟੂ ਜਾਂ ਦੀਪਾ ਤੋਂ ਚਰਿੱਤਰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।<&sol;p>&NewLine;<p>ਹਾਊਸਿੰਗ ਮਹਿਕਮੇ ਦੌਰਾਨ ਲੁਧਿਆਣਾ ਵਿੱਚ ਬਿਲਡਰਾਂ ਨਾਲ ਮਿਲ ਕੇ ਜ਼ਮੀਨ ਕਬਜ਼ਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਅਮਨ ਅਰੋੜਾ ਨੇ ਕੇਂਦਰ ਮੰਤਰੀ ਨੂੰ ਖੁੱਲ੍ਹਾ ਚੈਲੇਂਜ ਦਿੱਤਾ। ਉਨ੍ਹਾਂ ਕਿਹਾ ਕਿ ਬਿੱਟੂ ਜੀ&comma; ਸਮਾਂ ਤੁਹਾਡਾ&comma; ਦਿਨ ਤੁਹਾਡਾ ਅਤੇ ਜਗ੍ਹਾ ਤੁਹਾਡੀ। ਲੁਧਿਆਣਾ ਤਾਂ ਕੀ&comma; ਪੂਰੇ ਪੰਜਾਬ ਵਿੱਚ ਜੇਕਰ ਮੇਰੇ ਮੰਤਰੀ ਰਹਿੰਦਿਆਂ ਇੱਕ ਇੰਚ ਜ਼ਮੀਨ ਵੀ ਕਬਜ਼ਾਉਣਾ ਤਾਂ ਦੂਰ&comma; ਖਰੀਦੀ ਵੀ ਗਈ ਹੋਵੇ&comma; ਤਾਂ ਤੁਸੀਂ ਆ ਕੇ ਉੱਥੇ ਉਂਗਲ ਰੱਖ ਦਿਓ&comma; ਮੈਂ ਉਹ ਜ਼ਮੀਨ ਅੱਜ ਹੀ ਤੁਹਾਡੇ ਨਾਮ ਲਿਖ ਦੇਵਾਂਗਾ। ਅਜਿਹੀ ਬਕਵਾਸ ਅਤੇ ਹਲਕੀ ਰਾਜਨੀਤੀ ਕਰਨਾ ਬੰਦ ਕਰੋ।<&sol;p>&NewLine;<p>ਅਮਨ ਅਰੋੜਾ ਨੇ ਕਿਹਾ ਕਿ ਸਾਡਾ ਪੂਰੇ ਪਰਿਵਾਰ&comma; ਮੇਰੀ ਮਾਂ&comma; ਮੇਰੀ ਦੂਜੀ ਭੈਣ ਅਤੇ ਭਰਾ ਦਾ ਪਰਿਵਾਰ ਅੱਜ ਇੱਕਜੁੱਟ ਹੋ ਕੇ ਮੇਰੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਜੀ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਵਿਕਰਮ ਮੋਫਰ ਵਰਗਾ ਚੰਗਾ ਜਵਾਈ &lpar;ਜੀਜਾ&rpar; ਅਤੇ ਪਰਿਵਾਰ ਮਿਲਿਆ ਜਿਸ ਨੇ ਉਨ੍ਹਾਂ ਨੂੰ ਸੰਭਾਲ ਕੇ ਰੱਖਿਆ&comma; ਪਰ ਅਸੀਂ ਬਦਕਿਸਮਤ ਸੀ ਕਿ ਸਾਨੂੰ ਦੀਪਾ ਵਰਗਾ ਇਨਸਾਨ ਮਿਲਿਆ ਜਿਸ ਨੇ ਹਮੇਸ਼ਾ ਘਰ ਤੋੜਨ ਦਾ ਕੰਮ ਕੀਤਾ।<&sol;p>&NewLine;<p>ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮੈਨੂੰ ਐਮਐਲਏ ਦੇ ਇਹ ਤਿੰਨ ਅੱਖਰ ਆਪਣੇ ਨਾਮ ਅੱਗੇ ਲਿਖਵਾਉਣ ਲਈ 17 ਸਾਲਾਂ ਤੱਕ ਪਰਿਵਾਰਕ&comma; ਸਮਾਜਿਕ ਅਤੇ ਰਾਜਨੀਤਿਕ ਲੜਾਈ ਲੜਨੀ ਪਈ ਹੈ। ਮੈਂ ਪਰਮਾਤਮਾ ਅੱਗੇ ਦੁਆ ਕਰਦਾ ਹਾਂ ਕਿ ਕਦੇ ਬਿੱਟੂ ਜੀ ਦੇ ਪਰਿਵਾਰ ਜਾਂ ਕਿਸੇ ਦੁਸ਼ਮਣ ਦੇ ਘਰ ਵਿੱਚ ਵੀ ਅਜਿਹਾ ਸਮਾਂ ਨਾ ਆਵੇ ਕਿ ਕਿਸੇ ਮੈਂਬਰ ਨੂੰ ਖੁਦਕੁਸ਼ੀ ਕਰਨੀ ਪਵੇ। ਜੇਕਰ ਬਿੱਟੂ ਜੀ ਨੂੰ ਹੁਣ ਵੀ ਕੋਈ ਸ਼ੱਕ ਹੈ&comma; ਤਾਂ ਉਹ ਕੱਲ੍ਹ ਹੀ ਸੁਨਾਮ ਆ ਕੇ ਮੇਰੀ ਬੀਮਾਰ ਮਾਂ ਨੂੰ ਮਿਲ ਲੈਣ ਜਾਂ ਜ਼ਮੀਨਾਂ ਦੇ ਮਾਮਲੇ &&num;8216&semi;ਤੇ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਆ ਕੇ ਮੇਰੇ ਨਾਲ ਸਿੱਧੀ ਗੱਲ ਕਰ ਲੈਣ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;