ਤਨਮਯ | ਮੋਗਾ
ਏਅਰ ਫੋਰਸ ਦਾ ਮਿਗ-21 ਫਾਇਟਰ ਪਲੇਨ ਮੋਗਾ ਦੇ ਪਿੰਡ ਲੰਗੇਆਣਾ ਦੇ ਕੋਲ ਕ੍ਰੈਸ਼ ਹੋ ਗਿਆ। ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ।
ਰਾਜਸਥਾਨ ਦੇ ਸੂਰਤਗੜ੍ਹ ਏਅਰਬੇਸ ਤੋਂ ਪਲੇਨ ਨੇ ਉਡਾਨ ਭਰੀ ਸੀ। ਜਗਰਾਓ ਦੇ ਕੋਲ ਇਨਾਇਤਪੁਰਾ ‘ਚ ਪ੍ਰੈਕਟਿਸ ਕਰਕੇ ਵਾਪਿਸ ਜਾ ਰਿਹਾ ਸੀ।
ਹਾਦਸੇ ਦੀ ਖਬਰ ਮਿਲਦਿਆਂ ਹੀ ਬਠਿੰਡਾ ਅਤੇ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਸਨ।
ਪਿੰਡ ਦੀ ਅਬਾਦੀ ਤੋਂ ਕਰੀਬ 500 ਮੀਟਰ ਦੂਰ ਖੇਤਾਂ ਵਿੱਚ ਰਾਤ ਕਰੀਬ ਸਵਾ 11 ਵਜੇ ਜਹਾਜ਼ ਡਿੱਗ ਗਿਆ। ਪਾਇਲਟ ਅਭਿਨਵ ਚੌਧਰੀ ਲਾਪਤਾ ਹੋ ਗਏ। ਚਾਰ ਘੰਟੇ ਦੀ ਤਲਾਸ਼ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਬਰਾਮਦ ਕੀਤਾ ਜਾ ਸਕਿਆ।
ਮੋਗਾ ਦੇ ਐਸਪੀ ਹੈਡਕਵਾਰਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਐਸਐਸਪੀ ਜਦੋਂ ਪੁਲਿਸ ਦੇ ਨਾਲ ਮੌਕੇ ਉੱਤੇ ਪਹੁੰਚ ਤਾਂ ਸਭ ਤੋਂ ਪਹਿਲਾਂ ਪਾਇਲਟ ਨੂੰ ਲੱਭਣ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ। ਲਗਭਗ 4 ਘੰਟੇ ਬਾਅਦ ਪਾਇਲਟ ਅਭਿਨਵ ਚੌਧਰੀ ਦੀ ਲਾਸ਼ ਖੇਤਾਂ ਵਿੱਚੋਂ ਮਿਲੀ।
ਪਲੇਨ ਦੇ ਕ੍ਰੈਸ਼ ਦਾ ਕੀ ਕਾਰਣ ਸੀ ਇਸ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਹੈ। ਏਅਰਫੋਰਸ ਦੀਆਂ ਵੱਖ-ਵੱਖ ਟੀਮਾਂ ਇਸ ਦੀ ਜਾਂਚ ਕਰ ਰਹੀਆਂ ਹਨ।
ਵੇਖੋ ਵੀਡੀਓ
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)