ਉੱਤਰ ਪ੍ਰਦੇਸ਼| ਅਮੇਠੀ ਵਿਚ ਬੁੱਧਵਾਰ ਨੂੰ ਸਹਾਰਨਪੁਰ ਵਿਚ ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਉਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਇੰਟਰਨੈੱਟ ਮੀਡੀਆ ਉਤੇ ਇਕ ਵਿਵਾਦਤ ਪੋਸਟ ਵਾਇਰਲ ਹੋ ਰਹੀ ਹੈ। ਜਿਸ ਸਬੰਧੀ ਅਮੇਠੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਮੇਠੀ ਦੇ ਖੱਤਰੀ ਦੇ ਨਾਂ ਉਤੇ ਫੇਸਬੁੱਕ ਆਈਡੀ ਤੋਂ ਪੋਸਟ ਲਿਖਿਆ ਗਿਆ ਹੈ ਕਿ ਜਿਸ ਦਿਨ ਚੰਦਰਸ਼ੇਖਰ ਰਾਵਣ ਨੂੰ ਮਾਰੇਗਾ, ਅਮੇਠੀ ਦਾ ਠਾਕੁਰ ਹੀ ਮਾਰੇਗਾ, ਉਹ ਵੀ ਚੌਰਾਹੇ ਦੇ ਵਿਚਕਾਰ। ਇਕ ਹੋਰ ਪੋਸਟ ਵਿਚ ਲਿਖਿਆ ਹੈ ‘ਇਸ ਵਾਰ ਬਚ ਗਿਆ, ਅਗਲੀ ਵਾਰ ਨਹੀਂ ਬਚੇਗਾ’।

ਦੂਜੇ ਪਾਸੇ ਇਸ ਪੂਰੇ ਮਾਮਲੇ ਉਤੇ ਅਮੇਠੀ ਦੇ ਪੁਲਿਸ ਸੁਪਰਡੈਂਟ ਡਾ. ਇਲਾਮਾਰਨ ਨੇ ਕਿਹਾ ਕਿ ਵਾਇਰਲ ਹੋਈ ਪੋਸਟ ਉਨ੍ਹਾਂ ਦੇ ਧਿਆਨ ਵਿਚ ਆਈ ਹੈ ਅਤੇ ਇਸ ਪੂਰੇ ਮਾਮਲੇ ਉੇਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਮਾਮਲੇ ਉਤੇ ਅਮੇਠੀ ਹੈੱਡਕੁਆਰਟਰ ਗੌਰੀਗੰਜ ਕੋਤਵਾਲੀ ਵਿਚ ਅਣਪਛਾਤੇ ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 5 ਦਿਨ ਪਹਿਲਾਂ ਚੰਦਰਸ਼ੇਖਰ ਆਜ਼ਾਦ ਨੂੰ ਲੈ ਕੇ ਅਮੇਠੀ ਵਿਚ ਪੋਸਟ ਕੀਤੀ ਗਈ ਸੀ। ਜਿਸ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ