ਨਵਾਂਸ਼ਹਿਰ . ਸ਼ਹਿਰ ਵਿਚ ਕੋਰੋਨਾਵਾਇਰਸ ਨੇ ਇੱਕ ਵਾਰ ਫਿਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜੰਮੂ ਤੋਂ ਆਏ ਜਤਿੰਦਰ ਨਾਮ ਦੇ ਵਿਅਕਤੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਈ ਹੈ। ਪੁਲਿਸ ਨੇ ਨਾਕੇ ਦੌਰਾਨ ਇਸ ਵਿਅਕਤੀ ਨੂੰ ਰੋਕਿਆ ਸੀ। ਜਿੱਥੇ ਡਾਕਟਰਾਂ ਦੀ ਟੀਮ ਨੇ ਜਦੋਂ ਇਸਦੀ ਜਾਂਚ ਕੀਤੀ ਤਾਂ ਇਹ ਵਿਅਕਤੀ ਕੋਰੋਨਾ ਦੇ ਲੱਛਣ ਨਾਲ ਪ੍ਰਭਾਵਿਤ ਪਾਇਆ ਗਿਆ।
ਜਿਸ ਤੋਂ ਬਾਅਦ ਉਸਦਾ ਸੈਂਪਲ ਜਾਂਚ ਲਈ ਭੇਜਿਆ ਗਿਆ।ਟੈਸਟ ਰਿਪੋਰਟ ‘ਚ ਉਹ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ। ਇਹ ਵਿਅਕਤੀ ਜੰਮੂ ਤੋਂ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਆਇਆ ਸੀ। ਇਸ ਕੋਲ ਕੁਝ ਜ਼ਰੂਰੀ ਸਾਮਾਨ ਵੀ ਸੀ ਨਵਾਂਸ਼ਹਿਰ ਦੇ ਡੀਸੀ ਵੀਨੇ ਬੁਬਲਾਨੀ ਨੇ ਇਸ ਵਿਅਕਤੀ ਦੇ ਸਕਾਰਤਮਕ ਹੋਣ ਦੀ ਪੁਸ਼ਟੀ ਕੀਤੀ ਹੈ। ਉਸਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਇਸੋਲੇਟ ਕਰ ਲਿਆ ਗਿਆ ਹੈ।
ਜ਼ਿਲ੍ਹਾ ਨਵਾਂਸ਼ਹਿਰ ਤੰਦਰੁਸਤ ਹੋਣ ਤੋਂ ਬਾਅਦ ਫਿਰ ਕੋਰੋਨਾ ਦੀ ਲਪੇਟ ‘ਚ ਆਇਆ, 1 ਕੇਸ ਪਾਜ਼ੀਟਿਵ
Related Post