ਨਵੀਂ ਦਿੱਲੀ. ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓਐਸਡੀ ਨੂੰ ਸੀਬੀਆਈ ਨੇ ਰਿਸ਼ਵਤ ਲੈਂਦਿਆਂ ਗਿਰਫਤਾਰ ਕੀਤਾ ਹੈ। ਇਸ ਖਬਰ ਤੋਂ ਭਾਜਪਾ ਨੇ ਆਪ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਗਿਰਫਤਾਰ ਕੀਤੇ ਗਏ ਓਐਸਡੀ(ਆਫਿਸਰ ਆਨ ਸਪੈਸ਼ਲ ਡਿਉਟੀ) ਦਾ ਨਾਂ ਗੋਪਾਲ ਕ੍ਰਿਸ਼ਨ ਮਾਧਵ ਹੈ ਤੇ ਮਨੀਸ਼ ਸਿਸੋਦਿਆ ਨੇ ਉਸਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੇ ਆਈ ਟੀ ਸੈੱਲ ਦੇ ਮੁੱਖੀ ਅਮਿਤ ਮਾਲਵੀਆ ਨੇ ਸਿਸੋਦੀਆ ‘ਤੇ ਗੰਭੀਰ ਦੋਸ਼ ਲਗਾਏ ਹਨ। ਸਿਸੋਦੀਆ ਨੇ ਗਿਰਫਤਾਰ ਕੀਤੇ ਓਐਸਡੀ ਗੋਪਾਲ ਕ੍ਰਿਸ਼ਨ ਮਾਧਵ ਨੂੰ ਸਖਤ ਸਜ਼ਾ ਦੀ ਵਕਾਲਤ ਕੀਤੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਪਿਛਲੇ 5 ਸਾਲਾਂ ਵਿੱਚ ਅਜਿਹੇ ਬਹੁਤ ਸਾਰੇ ਕਰਪਟ ਅਧਿਕਾਰੀਆਂ ਨੂੰ ਗਿਰਫ਼ਤਾਰ ਕੀਤਾ ਹੈ। ਸਿਸੋਦੀਆ ਨੇ ਟਵੀਟ ਕੀਤਾ, “ਮੈਨੂੰ ਪਤਾ ਲੱਗਿਆ ਹੈ ਕਿ ਸੀਬੀਆਈ ਨੇ ਇੱਕ ਜੀਐਸਟੀ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ ਹੈ। ਇਹ ਅਧਿਕਾਰੀ ਮੇਰੇ ਦਫਤਰ ਵਿਚ ਓਐਸਡੀ ਵਜੋਂ ਵੀ ਤੈਨਾਤ ਸੀ। ਸੀਬੀਆਈ ਨੂੰ ਉਸ ਨੂੰ ਤੁਰੰਤ ਸਖਤ ਤੋਂ ਸਖਤ ਤੋਂ ਸਜਾ ਦੇਣੀ ਚਾਹੀਦੀ ਹੈ।

ਇੱਕ ਟੀਵੀ ਇੰਟਰਵਿਉ ਵਿੱਚ, ਸਿਸੋਦੀਆ ਨੇ ਕਿਹਾ ਕਿ ਉਸ ਕੋਲ 10-12 ਓਐਸਡੀ ਹਨ, ਪਰ ਜੇ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਚੋਣ ਦੇ ਆਸਪਾਸ ਹੋਈ ਇਸ ਗਿਰਫਤਾਰੀ ਨਾਲ ਜੁੜੇ ਸਵਾਲ ‘ਤੇ ਸਿਸੋਦੀਆ ਨੇ ਕਿਹਾ ਕਿ ਚੋਣਾਂ ਨਾਲ ਇਸ ਮਾਮਲੇ ਦਾ ਕੁਝ ਲੈਣਾ ਦੇਣਾ ਨਹੀਂ ਹੈ। ਭ੍ਰਿਸ਼ਟਾਚਾਰ ਦਾ ਪਤਾ ਲੱਗਣ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।