ਪਟਿਆਲਾ/ਨਾਭਾ | ਏਸ਼ੀਆ ਦੀ ਦੂਜੇ ਨੰਬਰ ‘ਤੇ ਜਾਣੀ ਜਾਂਦੀ ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ ਆੜਤੀਆ ਐਸੋਸੀਏਸ਼ਨ ਦੀ ਚੋਣ ਹੋਈ, ਜਿਸ ‘ਚ ਜਤਿੰਦਰ ਜੱਤੀ ਅਤੇ ਕਰਮਜੀਤ ਸਿੰਘ ਅਲੌਹਰਾਂ ਦੋਵੇਂ ਉਮੀਦਵਾਰਾਂ ਨੇ ਭਾਗ ਲਿਆ। ਨਾਭਾ ਦੀ ਇਹ ਚੋਣ ਬੜੇ ਹੀ ਅਮਨ ਅਮਾਨ ਨਾਲ ਸੰਪੰਨ ਹੋਈ । ਇਸ ਮੌਕੇ ਨਾਭਾ ਪੁਲਿਸ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਇੰਤਜ਼ਾਮ ਕੀਤੇ ਗਏ ਸਨ।
ਆੜ੍ਹਤੀਆ ਐਸੋਸੀਏਸ਼ਨ ਦੀਆਂ ਕੁਲ 194 ਵੋਟਾਂ ਹਨ ਅਤੇ 194 ਵੋਟਾਂ ਹੀ ਭੁਗਤੀਆਂ ਹਨ, ਜਿਸ ਵਿਚ ਕਰਮਜੀਤ ਸਿੰਘ ਅਲੌਹਰਾਂ ਜੇਤੂ ਰਹੇ। ਉਨ੍ਹਾਂ ਨੂੰ 194 ਵੋਟਾਂ ਵਿਚੋਂ 102 ਵੋਟਾਂ ਪਈਆਂ, ਜਦਕਿ 92 ਵੋਟਾਂ ਜਤਿੰਦਰ ਜੱਤੀ ਨੂੰ ਪਈਆਂ ਅਤੇ 10 ਵੋਟਾਂ ਦੇ ਫਰਕ ਨਾਲ ਕਰਮਜੀਤ ਸਿੰਘ ਅਲੌਹਰਾਂ ਜੇਤੂ ਰਹੇ। ਇਸ ਮੌਕੇ ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ ਨੇ ਜੇਤੂ ਕਰਮਜੀਤ ਸਿੰਘ ਅਲੌਹਰਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਜੇਤੂ ਰਹੇ ਕਰਮਜੀਤ ਸਿੰਘ ਅਲੌਹਰਾਂ ਨੇ ਸਾਰੇ ਆੜ੍ਹਤੀਆ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੰਡੀ ਦੇ ਸਾਰੇ ਕੰਮ ਪਹਿਲ ਦੇ ਆਧਾਰ ‘ਤੇ ਸਾਰੇ ਆੜ੍ਹਤੀਆ ਭਾਈਚਾਰੇ ਨੂੰ ਨਾਲ ਲੈ ਕੇ ਕਰਵਾਏ ਜਾਣਗੇ।