ਮੋਗਾ :11 ਜੁਲਾਈ | ਨਿੱਜੀ ਰੰਜਿਸ਼ ਕਾਰਨ ਬੀਤੀ ਦੇਰ ਰਾਤ ਮੋਗਾ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਹਰਵਿੰਦਰ ਸਿੰਘ ਉਮਰ 21 ਸਾਲ ਵਾਸੀ ਬੁੱਕਣਵਾਲਾ ਰੋਡ ਮੋਗਾ ਬੀਤੀ ਰਾਤ ਕਰੀਬ 10 ਵਜੇ ਆਪਣਾ ਸੈਲੂਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਨੌਜਵਾਨ ਆਪਣੀ ਜਾਨ ਬਚਾਉਣ ਲਈ ਭੱਜ ਕੇ ਕਿਸੇ ਦੇ ਘਰ ਵੜ ਗਿਆ ਪਰ ਹਮਲਾਵਰਾਂ ਨੇ ਘਰ ‘ਚ ਜਾ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਹਮਲਾਵਰਾਂ ‘ਚੋਂ ਇਕ ਸ਼ਿਵ ਸੈਨਾ ਪੰਜਾਬ ਦਾ ਉੱਤਰ ਭਾਰਤ ਦਾ ਯੂਥ ਆਗੂ ਹੈ। ਪੁਲਿਸ ਨੇ ਇਸ ਮਾਮਲੇ ‘ਚ 6 ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਗਾ ਦੇ ਐਸ.ਪੀ.ਡੀ ਬੀ.ਕੇ ਸਿੰਗਲਾ ਨੇ ਦੱਸਿਆ ਕਿ ਬੀਤੀ ਰਾਤ ਮੋਗਾ ਵਿਖੇ ਹਰਵਿੰਦਰ ਸਿੰਘ ਉਮਰ 21 ਸਾਲ ਨਾਮਕ ਲੜਕੇ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਜਿਸ ਕਾਰਨ ਉਨ੍ਹਾਂ ਨੇ ਇਹ ਵਾਰਦਾਤ ਕੀਤੀ। ਇਸ ਮਾਮਲੇ ਵਿੱਚ ਪੰਕਜ ਚੋਪੜਾ (ਸ਼ਿਵ ਸੈਨਾ ਪੰਜਾਬ ਉੱਤਰੀ ਭਾਰਤ ਦੇ ਯੂਥ ਆਗੂ), ਉਸ ਦੀ ਪਤਨੀ ਸੀਮਾ, ਧਵਨ ਚੋਪੜਾ,ਅਮਨਜੋਤ, ਸੰਦੀਪ ਸਿੰਘ, ਗਗਨ ਭੁੱਲਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
Related Post