ਚੰਡੀਗੜ੍ਹ | ਪੰਜਾਬ ਸੰਗੀਤ ਖੇਤਰ ਲਈ ਇਕ ਬੁਰੀ ਖ਼ਬਰ ਹੈ ਕਿ ਡੇਂਗੂ ਬਿਮਾਰੀ ਕਾਰਨ ਪੰਜਾਬੀ ਦੇ ਮਸ਼ਹੂਰ ਗੀਤਕਾਰ ਦੀਪਾ ਘੋਲੀਆ ਦੀ ਮੌਤ ਹੋ ਗਈ।
ਗੀਤਕਾਰ ਦੀਪਾ ਘੋਲੀਆ ਵੱਲੋਂ ਲਿਖੇ ਗਏ ਗੀਤਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਸੀ। ਦੀਪਾ ਘੋਲੀਆ ਨੂੰ ਬਿਮਾਰੀ ਕਾਰਨ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ।
ਇਹ ਖਬਰ ਆਉਂਦਿਆਂ ਹੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੋਲੀਆ ਦੇ ਰਹਿਣ ਵਾਲੇ ਸਨ। ਉਹ ਪਿਛਲੇ 25-30 ਸਾਲਾਂ ਤੋਂ ਗੀਤਕਾਰੀ ਕਰ ਰਹੇ ਸਨ।