ਬਟਾਲਾ, 20 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਬਲਵੰਡਾ ਨੇੜੇ ਗੰਨਿਆਂ ਨਾਲ ਲੱਦੀ ਟਰਾਲੀ ਹੇਠ ਆਉਣ ਨਾਲ ਸਕੂਲ ਅਧਿਆਪਕਾ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਨੇੜਲੇ ਪਿੰਡ ਜਾਗੋਵਾਲ ਬੇਟ ਤੋਂ ਸਕੂਲ ਅਧਿਆਪਕਾ ਕੁਲਵੰਤ ਕੌਰ ਪਤਨੀ ਰਾਕੇਸ਼ ਕੁਮਾਰ ਆਪਣੇ ਪੁੱਤਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੈਣੀ ਮੀਆਂ ਖਾਂ ਵਿਖੇ ਜਾ ਰਹੀ ਸੀ।

ਇਸ ਦੌਰਾਨ ਜਦੋਂ ਮਾਂ-ਪੁੱਤ ਪਿੰਡ ਬਲਵੰਡਾ ਨੇੜੇ ਪੁੱਜੇ ਤਾਂ ਗੰਨੇ ਨਾਲ ਲੱਦੀ ਟਰਾਲੀ ਨੂੰ ਲੈ ਕੇ ਜਾ ਰਹੇ ਟਰੈਕਟਰ ਤੋਂ ਅੱਗੇ ਲੰਘਣ ਸਮੇਂ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦਾ ਟਾਇਰ ਸਲਿੱਪ ਕਰ ਗਿਆ, ਜਿਸ ਕਾਰਨ ਕੁਲਵੰਤ ਕੌਰ ਦੀ ਟਰਾਲੀ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ, ਜਦਕਿ ਉਸਦਾ ਲੜਕਾ ਵਾਲ-ਵਾਲ ਬਚ ਗਿਆ। ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਨੇ ਮੌਕੇ ’ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਈ ਭੇਜ ਦਿੱਤਾ ਹੈ ਅਤੇ ਵਾਰਿਸਾਂ ਦੇ ਬਿਆਨ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)