ਚੰਡੀਗੜ੍ਹ | ਪੰਜਾਬ ਵਿਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਏਜੰਸੀਆਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪੁਲਿਸ ਸਟੇਸ਼ਨਾਂ ਦੀ ਰੇਕੀ ਕੀਤੀ ਜਾ ਚੁੱਕੀ ਹੈ, ਪਾਕਿਸਤਾਨ ਟੈਰਰ ਗਰੁੱਪ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ। ਪੁਲਿਸ ਥਾਣਿਆਂ ਤੇ ਸਰਕਾਰੀ ਇਮਾਰਤਾਂ ‘ਤੇ ਹਮਲਾ ਕੀਤਾ ਜਾ ਸਕਦਾ ਹੈ ।

ਕੁਝ ਦਿਨ ਪਹਿਲਾਂ ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ਨੂੰ RPG ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਸਰਹਾਲੀ ਥਾਣੇ ਵਿਚ ਫੜੇ ਆਰੋਪੀਆਂ ਨੇ ਵੱਡਾ ਖੁਲਾਸ ਕੀਤਾ ਹੈ। ਹਾਈਵੇ ਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।