ਜਲੰਧਰ, 2 ਜਨਵਰੀ | ਦੇਰ ਰਾਤ ਪਿੰਡ ਸੰਘਲ ਸੋਹਲ ਨੇੜੇ 2 ਥਰਮੋਕੋਲ ਬਣਾਉਣ ਵਾਲੀਆਂ ਫੈਕਟਰੀਆਂ (ਸਨਸ਼ਾਈਨ ਇੰਡਸਟਰੀ ਅਤੇ ਵਿਨਮਾਰਗ ਵਰਲਡ ਵਾਈਡ) ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਨਵੇਂ ਸਾਲ ਉਤੇੇ ਇਹ ਹਾਦਸਾ ਵਾਪਰਿਆ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕੁੱਲ 6 ਗੱਡੀਆਂ ਨੇ ਕਰੀਬ ਸਾਢੇ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਤੋਂ ਇਲਾਵਾ ਫੈਕਟਰੀਆਂ ਵਿਚ ਜਲਣਸ਼ੀਲ ਪਦਾਰਥ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਪਾਣੀ ਦੇ ਨਾਲ-ਨਾਲ ਫੋਮ ਦੀ ਵੀ ਵਰਤੋਂ ਕਰਨੀ ਪਈ।