ਪੱਛਮੀ ਬੰਗਾਲ | ਇਥੋਂ ਇਕ ਹਾਦਸੇ ਦੀ ਖਬਰ ਆਈ ਹੈ। ਪੱਛਮੀ ਬੰਗਾਲ ਦੇ ਬਾਂਕੁਰਾ ‘ਚ ਰੇਲ ਹਾਦਸਾ ਵਾਪਰਿਆ। ਇਥੇ ਦੋ ਮਾਲ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਕਾਰਨ ਕਰੀਬ 12 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਐਤਵਾਰ ਸਵੇਰੇ 4 ਵਜੇ ਓਂਡਾ ਸਟੇਸ਼ਨ ‘ਤੇ ਵਾਪਰੀ। ਇਸ ਘਟਨਾ ਵਿਚ ਮਾਲ ਗੱਡੀ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ। ਸੂਤਰਾਂ ਮੁਤਾਬਕ ਇਕ ਮਾਲ ਗੱਡੀ ਨੇ ਪਿੱਛੇ ਤੋਂ ਦੂਜੀ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ।
ਇਹ ਘਟਨਾ ਅੱਜ ਤੜਕੇ ਵਾਪਰੀ। ਜਦੋਂ ਇਕ ਮਾਲ ਗੱਡੀ ਓਂਡਾ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਇਕ ਹੋਰ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਘਟਨਾ ਕਾਰਨ 12 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਤੋਂ ਬਾਅਦ ਡੱਬੇ ਟਰੈਕ ‘ਤੇ ਖਿੱਲਰ ਗਏ।
ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਅਤੇ ਦੋਵੇਂ ਟਰੇਨਾਂ ਕਿਵੇਂ ਟਕਰਾਅ ਗਈਆਂ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਹਾਦਸੇ ਸਮੇਂ ਦੋਵੇਂ ਮਾਲ ਗੱਡੀਆਂ ਖਾਲੀ ਸਨ। ਹਾਦਸੇ ਦਾ ਕਾਰਨ ਕੀ ਸੀ ਅਤੇ ਦੋਵੇਂ ਟਰੇਨਾਂ ਕਿਵੇਂ ਟਕਰਾਅ ਗਈਆਂ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ।
ਵੇਖੋ ਵੀਡੀਓ
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)