ਅੰਮ੍ਰਿਤਸਰ | ਇਥੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਡੀਜ਼ਲ ਆਖ ਕੇ ਪਾਣੀ ਵੇਚ ਜਾਂਦਾ ਸੀ ਸ਼ਾਤਿਰ ਠੱਗ ਜੋ ਲੋਕਾਂ ਨੇ ਫੜ ਲਿਆ ਹੈ। ਇਨ੍ਹਾਂ ਠੱਗਾਂ ਕੋਲੋਂ ਆਪਣੀਆਂ ਗੱਡੀਆਂ ਵਿਚ ਤੇਲ ਪਵਾਉਣ ਦੇ ਚੱਕਰ ਕਈ ਵਾਹਨ ਖਰਾਬ ਹੋ ਗਏ ਹਨ। 100 ਲੀਟਰ ਪਾਣੀ ਵਿਚ 2 ਲੀਟਰ ਡੀਜ਼ਲ ਮਿਲਾ ਰਾਹਗੀਰਾਂ ਨਾਲ ਠੱਗੀਆਂ ਮਾਰਦਾ ਸੀ।
ਲੋਕਾਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ। ਠੱਗ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਇਹ ਕੰਮ ਕਰਦਾ ਸੀ। ਲੋਕਾਂ ਨੂੰ ਕਰ ਰਿਹਾ ਤਰਲੇ ਅੱਗੇ ਤੋਂ ਨਹੀਂ ਕਰਾਂਗਾ ਅਜਿਹਾ ਕੰਮ। ਰਾਹ-ਰਾਹ ਘੁੰਮ ਕੇ ਲੋਕਾਂ ਨਾਲ ਫਰਾਡ ਕਰਦਾ ਸੀ। ਇਕ ਸਰਦਾਰ ਜੀ ਨੂੰ ਪਹਿਲਾਂ ਬਣਾਇਆ ਸੀ ਨਿਸ਼ਾਨਾ, ਦੁਬਾਰਾ ਸੜਕ ‘ਤੇ ਘੁੰਮਦੇ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਆਉਣ ‘ਤੇ ਸਰਦਾਰ ਜੀ ਨੇ ਫੜਿਆ ਤੇ ਲੋਕਾਂ ਨੂੰ ਇਸ ਤੋਂ ਬਚਣ ਲਈ ਕਿਹਾ। ਇਹ ਠੱਗ ਖੁਦ ਕੇਨੀਆਂ ਚੁੱਕ ਕੇ ਲੋਕਾਂ ਨੂੰ ਸਸਤੇ ਵਿਚ ਡੀਜ਼ਲ ਦੇਣ ਦਾ ਕਹਿ ਕੇ ਵਿਚ ਪਾਣੀ ਪਾਉਂਦਾ ਸੀ।