ਪਟਿਆਲਾ, 8 ਅਕਤੂਬਰ | ਪਟਿਆਲਾ-ਕੈਥਲ ਹਾਈਵੇ ‘ਤੇ ਪੈਂਦੇ ਪਿੰਡ ਕੁੱਲੇ ਮਾਜਰਾ ਬੀੜ ਕੋਲ 2 ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ‘ਚ 2 ਔਰਤਾਂ ਦੀ ਮੌਤ ਅਤੇ 5 ਦੇ ਜ਼ਖਮੀ ਹੋਣ ਦੀ ਖਬਰ ਹੈ।

ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਘਿਓਰਾ ਨੇ ਦੱਸਿਆ ਕਿ ਉਸ ਦਾ ਜਵਾਈ ਹਰਿੰਦਰ ਸਿੰਘ (38) ਆਪਣੇ ਮਾਤਾ-ਪਿਤਾ ਨਾਲ ਵਿਆਹ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਸਵਿਫਟ ਕਾਰ ‘ਚ ਆਪਣੇ ਪਿੰਡ ਘਨੌਰ ਨੇੜੇ ਲਾਲੋਦੀਪੁਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਕੁਲਾਮਾਜਰਾ ਬੀੜ ਨੇੜੇ ਪੁੱਜੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨਾਲ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਜਵਾਈ ਹਰਿੰਦਰ ਸਿੰਘ ਪੁੱਤਰ ਚੇਤਨ ਸਿੰਘ ਅਤੇ ਉਸ ਦੀ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਦੂਜੀ ਰੇਲਗੱਡੀ ਪਟਿਆਲਾ ਤੋਂ ਚੀਕਾ (ਹਰਿਆਣਾ) ਜਾ ਰਹੀ ਸੀ, ਜਿਸ ਵਿਚ ਸਵਾਰ 55 ਸਾਲਾ ਪੂਨਮ ਕੁਮਾਰੀ ਪਤਨੀ ਪਵਨ ਕੁਮਾਰ ਦੀ ਮੌਤ ਹੋ ਗਈ ਅਤੇ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਸਦਰ ਪੁਲਿਸ ਜਾਂਚ ‘ਚ ਲੱਗੀ ਹੋਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)