ਅੰਮ੍ਰਿਤਸਰ| ਮਾਮਲਾ ਅੰਮ੍ਰਿਤਸਰ ਦੇ ਦੁਰਗਿਆਣਾ ਚੌਂਕੀ ਦਾ ਹੈ, ਜਿਥੋਂ ਦੇ ਇਲਾਕੇ ਦੇ ਆਰ ਕੌਨਟੀਨੈਟਲ ਹੋਟਲ ਵਿਚ ਬੀਤੀ ਦਿਨ ਇਕ ਪ੍ਰੇਮੀ ਜੋੜੇ ਵਲੋਂ ਕਮਰਾ ਲਿਆ ਗਿਆ ਸੀ, ਜਿਥੇ ਪ੍ਰੇਮੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰੇਮੀ ਜੋ ਕਿ 29 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਅਤੇ ਪ੍ਰਾਈਵੇਟ ਨੌਕਰੀ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਦੀ ਮੌਤ ਦੀ ਸੂਚਨਾ ਪ੍ਰੇਮਿਕਾ ਵਲੋਂ ਉਸ ਦੇ ਮਾਲਿਕ ਨੂੰ ਦਿੱਤੀ ਗਈ ਅਤੇ ਖੁਦ ਹੋਟਲ ਚੋਂ ਫਰਾਰ ਹੋ ਗਈ, ਜਿਸ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪ੍ਰੇਮਿਕਾ ਉਪਰ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੜਕੇ ਦੀ ਲਾਸ਼ ਹੋਟਲ ਦੇ ਬਾਥਰੂਮ ਵਿਚੋਂ ਬਰਾਮਦ ਕਰ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।ਉਧਰ ਦੂਜੇ ਪਾਸੇ ਨੌਜਵਾਨ ਦੀ ਭੈਣ ਮੁਤਾਬਿਕ ਉਸ ਦੇ ਭਰਾ ਦੀ ਪ੍ਰੇਮਿਕਾ ਨਸ਼ੇ ਦੀ ਆਦਿ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਅਜੇ ਤਕ ਮੇਰੇ ਭਰਾ ਦੀ ਮੌਤ ਬਾਰੇ ਕੋਈ ਖੁਲਾਸਾ ਨਹੀਂ ਹੋ ਪਾਇਆ ਹੈ । ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹੋਟਲ ਮਾਲਿਕਾਂ ‘ਤੇ ਵੀ ਪਰਚਾ ਦਰਜ ਕਰੇ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ।