<p>ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ &lpar;ਆਪ&rpar; ਦੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ &&num;8216&semi;ਆਪ&&num;8217&semi; ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਵਿਖੇ &&num;8216&semi;ਇੱਕ ਸ਼ਾਮ ਭਗਵਾਨ ਸ਼ਿਵ ਜੀ ਕੇ ਨਾਮ&&num;8217&semi; ਭਜਨ ਸੰਧਿਆ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਾਮਲ ਹੋਏ।<&sol;p>&NewLine;<p>ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਹੋਰ ਅਮੀਰ ਕਰਨ ਲਈ ਕਈ ਇਤਿਹਾਸਕ ਪਹਿਲਕਦਮੀਆਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਮਾਤਾ ਸੀਤਾ&comma; ਮਾਤਾ ਜਾਨਕੀ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਦਾ ਨਿਰਮਾਣ&comma; ਨਵੇਂ ਤੀਰਥ ਯਾਤਰਾ ਰੂਟ ਦੇ ਨਾਲ &OpenCurlyQuote;ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵਿਸਥਾਰ&comma; ਇਕ ਅਗਸਤ ਤੋਂ ਪੂਰੇ ਪੰਜਾਬ ਵਿੱਚ ਅਧਿਆਤਮਿਕ ਨਾਟਕ &OpenCurlyQuote;ਹਮਾਰੇ ਰਾਮ’ ਦੀ ਪੇਸ਼ਕਾਰੀ ਅਤੇ ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਦੇ ਚੱਲ ਰਹੇ 80 ਕਰੋੜ ਰੁਪਏ ਦੇ ਨਵੀਨੀਕਰਨ ਦਾ ਕੰਮ ਸ਼ਾਮਲ ਹੈ।<&sol;p>&NewLine;<p>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਨੇ ਹਮੇਸ਼ਾ ਹੀ ਆਸਥਾ&comma; ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਹੈ। ਮੁੱਖ ਮੰਤਰੀ ਨੇ ਸਤਿਕਾਰਯੋਗ ਪੂਜਾ ਅਸਥਾਨਾਂ ਦੀ ਸੰਭਾਲ ਕਰਨ&comma; ਅਧਿਆਤਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਦੀਆਂ ਧਾਰਮਿਕ ਇੱਛਾਵਾਂ ਦਾ ਪੂਰੀ ਇਮਾਨਦਾਰੀ ਅਤੇ ਸ਼ਰਧਾ ਭਾਵਨਾ ਨਾਲ ਸਤਿਕਾਰ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।<&sol;p>&NewLine;<p>&&num;8216&semi;ਭਜਨ ਸੰਧਿਆ&&num;8217&semi; &lpar;ਭਗਤੀ ਦੀ ਸ਼ਾਮ&rpar; &&num;8216&semi;ਤੇ ਇਕੱਠ ਨੂੰ ਸੰਬੋਧਨ ਕਰਦਿਆਂ &&num;8216&semi;ਆਪ&&num;8217&semi; ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ&comma; &OpenCurlyDoubleQuote;ਅੱਜ ਪੰਜਾਬ ਸਰਕਾਰ ਨੇ &OpenCurlyQuote;ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦਾ ਆਯੋਜਨ ਕੀਤਾ ਹੈ&comma; ਜਿਸ ਦੀ ਪੇਸ਼ਕਾਰੀ ਹੰਸਰਾਜ ਰਘੂਵੰਸ਼ੀ ਵੱਲੋਂ ਕੀਤੀ ਗਈ ਹੈ। ਬਹੁਤ ਸਾਰੇ ਲੋਕ ਮੇਰੇ ਕੋਲ ਆਏ ਅਤੇ ਕਹਿਣ ਲੱਗੇ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹੀ &OpenCurlyQuote;ਭਜਨ ਸੰਧਿਆ’ ਨਹੀਂ ਕਰਵਾਈ। ਇਹ ਪਹਿਲੀ ਸਰਕਾਰ ਹੈ ਜੋ ਲੋਕਾਂ ਲਈ ਅਤੇ ਉਨ੍ਹਾਂ ਦੀ ਭਗਤੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੀਆਂ ਭਜਨ ਸ਼ਾਮਾਂ ਕਰਵਾ ਰਹੀ ਹੈ। ਇਸ ਤੋਂ ਪਹਿਲਾਂ ਅਜਿਹਾ ਪ੍ਰੋਗਰਾਮ ਜਲੰਧਰ ਵਿੱਚ ਕਰਵਾਇਆ ਗਿਆ ਸੀ ਅਤੇ ਅੱਜ ਇਹ ਅੰਮ੍ਰਿਤਸਰ ਵਿੱਚ ਕਰਵਾਇਆ ਜਾ ਰਿਹਾ ਹੈ।”<&sol;p>&NewLine;<p>ਪਹਿਲੀ ਖ਼ੁਸ਼ਖ਼ਬਰੀ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ&comma; &OpenCurlyDoubleQuote;&OpenCurlyQuote;ਇੱਕ ਸ਼ਾਮ ਸ਼ਿਵ ਜੀ ਕੇ ਨਾਮ’ ਦੀ ਲੜੀ&comma; ਜੋ ਜਲੰਧਰ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਅੰਮ੍ਰਿਤਸਰ ਪਹੁੰਚ ਚੁੱਕੀ ਹੈ&comma; ਜਲਦੀ ਹੀ ਪੰਜਾਬ ਦੇ ਸਾਰੇ 22 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਹੁਣ ਸਾਰੇ 22 ਸ਼ਹਿਰਾਂ ਵਿੱਚ &OpenCurlyQuote;ਭਜਨ ਸੰਧਿਆ’ ਕਰਵਾਈ ਜਾਵੇਗੀ।”<&sol;p>&NewLine;<p>ਦੂਜਾ ਐਲਾਨ ਸਾਂਝਾ ਕਰਦਿਆਂ &OpenCurlyQuote;ਆਪ’ ਮੁਖੀ ਨੇ ਅੱਗੇ ਕਿਹਾ&comma; &OpenCurlyDoubleQuote;ਪਟਿਆਲਾ ਵਿੱਚ ਪ੍ਰਸਿੱਧ ਕਾਲੀ ਮਾਤਾ ਮੰਦਰ ਹੈ। ਇਸ ਮੰਦਰ ਦੀ ਬਹੁਤ ਧਾਰਮਿਕ ਮਹੱਤਤਾ ਹੈ। ਉੱਥੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਕਾਲੀ ਮਾਤਾ ਸਭ ਦੇ ਦੁੱਖ ਦੂਰ ਕਰਦੀ ਹੈ&comma; ਸਭ ਦੀਆਂ ਪ੍ਰਾਰਥਨਾਵਾਂ ਪੂਰੀਆਂ ਕਰਦੀ ਹੈ&comma; ਅਤੇ ਮੰਦਰ ਦੇ ਦਰਸ਼ਨਾਂ ਨਾਲ ਅਪਾਰ ਸ਼ਾਂਤੀ ਮਿਲਦੀ ਹੈ।”<&sol;p>&NewLine;<p>ਉਨ੍ਹਾਂ ਕਿਹਾ&comma; &OpenCurlyDoubleQuote;ਪੰਜਾਬ ਸਰਕਾਰ 80 ਕਰੋੜ ਰੁਪਏ ਦੀ ਲਾਗਤ ਨਾਲ ਮੰਦਰ ਦਾ ਨਵੀਨੀਕਰਨ ਕਰਵਾ ਰਹੀ ਹੈ। ਇਹ ਕੰਮ ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅਕਤੂਬਰ ਤੋਂ ਬਾਅਦ ਕਾਲੀ ਮਾਤਾ ਮੰਦਰ ਦੇ ਦਰਸ਼ਨ ਜ਼ਰੂਰ ਕਰੋ। ਤੁਹਾਨੂੰ ਸੱਚਮੁੱਚ ਬਹੁਤ ਵਧੀਆ ਲੱਗੇਗਾ। ਮੈਂ ਖ਼ੁਦ ਮੰਦਰ ਲਈ ਤਿਆਰ ਕੀਤਾ ਆਰਕੀਟੈਕਚਰ ਮਾਡਲ ਦੇਖਿਆ ਹੈ ਅਤੇ ਨਿਰਮਾਣ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਇੱਕ ਸ਼ਾਨਦਾਰ ਮੰਦਰ ਦਾ ਰੂਪ ਸਾਹਮਣੇ ਆ ਰਿਹਾ ਹੈ। ਮੇਰਾ ਮੰਨਣਾ ਹੈ ਕਿ ਮੁਕੰਮਲ ਹੋਣ ਤੋਂ ਬਾਅਦ ਇਹ ਪੂਰੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੰਦਰ ਬਣ ਜਾਵੇਗਾ।”<&sol;p>&NewLine;<p>ਤੀਜੀ ਖ਼ੁਸ਼ਖ਼ਬਰੀ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ&comma; &OpenCurlyDoubleQuote;ਪੰਜਾਬ ਸਰਕਾਰ &OpenCurlyQuote;ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਚਲਾ ਰਹੀ ਹੈ। ਮੌਜੂਦਾ ਸਮੇਂ ਵਿੱਚ ਇਹ ਤੀਰਥ ਯਾਤਰਾ ਸਕੀਮ ਦੋ ਰੂਟਾਂ &&num;8216&semi;ਤੇ ਚੱਲ ਰਹੀ ਹੈ&comma; ਇੱਕ ਸ੍ਰੀ ਦਰਬਾਰ ਸਾਹਿਬ ਅਤੇ ਦੂਜੀ ਅਨੰਦਪੁਰ ਸਾਹਿਬ ਲਈ। ਹੁਣ ਤਿੰਨ ਹੋਰ ਰੂਟ ਸ਼ੁਰੂ ਕੀਤੇ ਜਾ ਰਹੇ ਹਨ। ਇੱਕ ਰੂਟ ਸਾਲਾਸਰ ਅਤੇ ਖਾਟੂ ਸ਼ਿਆਮ ਜੀ ਲਈ ਹੋਵੇਗਾ&comma; ਦੂਜਾ ਹਰਿਦੁਆਰ ਅਤੇ ਰਿਸ਼ੀਕੇਸ਼ ਲਈ ਅਤੇ ਤੀਜਾ ਮਥੁਰਾ ਅਤੇ ਵ੍ਰਿੰਦਾਵਨ ਲਈ ਹੋਵੇਗਾ। ਸਾਨੂੰ ਉਮੀਦ ਹੈ ਕਿ ਇਹ ਤਿੰਨੋਂ ਰੂਟ ਇਕ ਅਗਸਤ ਦੇ ਆਸ-ਪਾਸ ਸ਼ੁਰੂ ਹੋ ਜਾਣਗੇ ਅਤੇ ਲਗਭਗ 1&period;5 ਲੱਖ ਸ਼ਰਧਾਲੂਆਂ ਨੂੰ ਇਨ੍ਹਾਂ ਯਾਤਰਾਵਾਂ &&num;8216&semi;ਤੇ ਲਿਜਾਇਆ ਜਾਵੇਗਾ।”<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ&comma; &OpenCurlyDoubleQuote;ਤੁਹਾਡੇ ਵਿੱਚੋਂ ਬਹੁਤ ਸਾਰੇ ਆਰਥਿਕ ਤੌਰ &&num;8216&semi;ਤੇ ਅਮੀਰ ਹੋ ਸਕਦੇ ਹਨ। ਪ੍ਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਅਤੇ ਤੁਸੀਂ ਇਹ ਸੋਚ ਸਕਦੇ ਹੋ ਕਿ ਤੁਹਾਨੂੰ ਮੁਫ਼ਤ &&num;8216&semi;ਤੀਰਥ&&num;8217&semi; &&num;8216&semi;ਤੇ ਕਿਉਂ ਜਾਣਾ ਚਾਹੀਦਾ ਹੈ&quest; ਪਰ ਜਦੋਂ ਤੁਸੀਂ ਸਾਰਿਆਂ ਨਾਲ ਮਿਲ ਕੇ ਯਾਤਰਾ ਕਰਦੇ ਹੋ ਤਾਂ ਤੁਸੀਂ ਆਲੀਸ਼ਾਨ ਏਅਰ-ਕੰਡੀਸ਼ਨਡ ਬੱਸਾਂ ਵਿੱਚ ਸਫ਼ਰ ਕਰਦੇ ਹੋ&comma; ਚੰਗੇ ਏਅਰ-ਕੰਡੀਸ਼ਨਡ ਹੋਟਲਾਂ ਵਿੱਚ ਠਹਿਰਦੇ ਹੋ ਅਤੇ ਤੁਹਾਡਾ ਸਫ਼ਰ&comma; ਖਾਣਾ&comma; ਰਹਿਣਾ ਅਤੇ ਦਰਸ਼ਨ ਸਭ ਕੁਝ ਪੂਰੀ ਤਰ੍ਹਾਂ ਮੁਫ਼ਤ ਹੁੰਦਾ ਹੈ। ਪੰਜਾਬ ਸਰਕਾਰ ਸਾਰਾ ਖ਼ਰਚਾ ਖ਼ੁਦ ਚੁੱਕਦੀ ਹੈ।”<&sol;p>&NewLine;<p>ਉਨ੍ਹਾਂ ਅੱਗੇ ਕਿਹਾ&comma; &OpenCurlyDoubleQuote;ਤੁਹਾਨੂੰ ਸਿਰਫ਼ ਇੱਕ ਸੂਟਕੇਸ ਵਿੱਚ ਚਾਰ ਦਿਨਾਂ ਦੇ ਕੱਪੜੇ ਪੈਕ ਕਰਨ ਦੀ ਲੋੜ ਹੈ। ਹੋਰ ਕੁਝ ਵੀ ਲੈ ਕੇ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਸਾਰੇ ਪ੍ਰਬੰਧ ਕਰਦੀ ਹੈ। ਜਦੋਂ ਤੁਸੀਂ ਸਾਰੇ ਇਕੱਠੇ ਸਫ਼ਰ ਕਰਦੇ ਹੋ&comma; ਪੂਰੇ ਰਸਤੇ ਕੀਰਤਨ ਅਤੇ ਭਜਨ ਗਾਉਂਦੇ ਹੋ ਤਾਂ ਇਹ ਅਨੁਭਵ ਅਭੁੱਲ ਬਣ ਜਾਂਦਾ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਬਹੁਤ ਸਾਰੇ ਸ਼ਰਧਾਲੂ ਜੋ ਪਹਿਲਾਂ ਹੀ ਵਾਪਸ ਆ ਚੁੱਕੇ ਹਨ&comma; ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰੀ ਅਨੁਭਵ ਸੀ। ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ। ਤੁਸੀਂ ਭਗਤੀ ਵਿੱਚ ਲੀਨ ਹੋ ਜਾਵੋਗੇ ਅਤੇ ਇਹ ਤੀਰਥ ਯਾਤਰਾ ਸਾਰੀ ਉਮਰ ਤੁਹਾਡੇ ਨਾਲ ਰਹੇਗੀ।”<&sol;p>&NewLine;<p>ਅਗਲੀ ਖ਼ੁਸ਼ਖ਼ਬਰੀ ਦਾ ਐਲਾਨ ਕਰਦਿਆਂ &OpenCurlyQuote;ਆਪ’ ਦੇ ਸੁਪਰੀਮੋ ਨੇ ਕਿਹਾ&comma; &OpenCurlyDoubleQuote;ਇਕ ਅਗਸਤ ਤੋਂ ਪੂਰੇ ਪੰਜਾਬ ਵਿੱਚ ਭਗਵਾਨ ਰਾਮ &&num;8216&semi;ਤੇ ਅਧਾਰਿਤ ਇੱਕ ਨਾਟਕੀ ਪੇਸ਼ਕਾਰੀ ਸ਼ੁਰੂ ਹੋਵੇਗੀ। ਇਸ ਨਾਟਕ ਦਾ ਨਾਮ &OpenCurlyQuote;ਹਮਾਰੇ ਰਾਮ’ ਹੈ। ਇਸ ਵਿੱਚ ਭਗਵਾਨ ਰਾਮ ਅਤੇ ਰਾਵਣ ਵਿਚਕਾਰ ਕਈ ਸੰਵਾਦ ਸ਼ਾਮਲ ਹਨ ਅਤੇ ਕਈ ਅਜਿਹੇ ਦ੍ਰਿਸ਼ ਅਤੇ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ ਜੋ ਸ਼ਾਇਦ ਪਹਿਲਾਂ ਕਿਸੇ ਨੇ ਤੁਹਾਨੂੰ ਨਹੀਂ ਦੱਸੀਆਂ ਹੋਣਗੀਆਂ। ਮੈਂ ਇਹ ਨਾਟਕ ਦਿੱਲੀ ਵਿੱਚ ਦੇਖਿਆ ਸੀ। ਆਸ਼ੂਤੋਸ਼ ਰਾਣਾ ਇੱਕ ਮਸ਼ਹੂਰ ਅਦਾਕਾਰ ਹਨ ਅਤੇ ਉਹ ਇਸ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਜਦੋਂ ਮੈਂ ਇਸ ਨੂੰ ਦਿੱਲੀ ਵਿੱਚ ਦੇਖਿਆ ਸੀ ਤਾਂ ਟਿਕਟ ਦੀ ਕੀਮਤ 8&comma;000 ਰੁਪਏ ਸੀ। ਪਰ ਪੰਜਾਬ ਦੇ ਲੋਕਾਂ ਲਈ ਇਹ ਨਾਟਕ ਬਿਲਕੁਲ ਮੁਫ਼ਤ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਜਾ ਕੇ ਇਹ ਦੇਖਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਹੈ।”<&sol;p>&NewLine;<p>ਆਪਣਾ ਪੰਜਵਾਂ ਅਤੇ ਸਭ ਤੋਂ ਵੱਡਾ ਐਲਾਨ ਕਰਦਿਆਂ &OpenCurlyQuote;ਆਪ’ ਸੁਪਰੀਮੋ ਨੇ ਕਿਹਾ&comma; &OpenCurlyDoubleQuote;ਸਾਡਾ ਅੰਮ੍ਰਿਤਸਰ ਹਰ ਧਰਮ ਦੇ ਲੋਕਾਂ ਲਈ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਹੈ। ਇੱਥੇ ਸ੍ਰੀ ਦਰਬਾਰ ਸਾਹਿਬ ਹੈ ਅਤੇ ਦੁਨੀਆ ਭਰ ਤੋਂ ਹਰ ਧਰਮ ਦੇ ਲੋਕ ਇੱਥੇ ਸੀਸ ਨਿਵਾਉਣ ਆਉਂਦੇ ਹਨ। ਉਨ੍ਹਾਂ ਨੂੰ ਇੱਥੇ ਆ ਕੇ ਸ਼ਾਂਤੀ ਤੇ ਸਕੂਨ ਮਿਲਦਾ ਹੈ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।”<&sol;p>&NewLine;<p>ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ&comma; &OpenCurlyDoubleQuote;ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਰ ਵੀ ਹੈ। ਇੱਥੇ ਦੇਸ਼ ਭਗਤੀ ਦਾ ਪ੍ਰਤੀਕ ਜਲ੍ਹਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦਾ ਰਚਨਾ ਕੀਤੀ ਸੀ। ਇਹ ਉਹੀ ਥਾਂ ਹੈ ਜਿੱਥੇ ਭਗਵਾਨ ਵਾਲਮੀਕਿ ਜੀ ਦਾ ਪਵਿੱਤਰ ਮੰਦਰ ਸਥਿਤ ਹੈ। ਮਾਤਾ ਜਾਨਕੀ&comma; ਮਾਤਾ ਸੀਤਾ ਇੱਥੇ ਰਹਿੰਦੇ ਸਨ। ਲਵ ਤੇ ਕੁਸ਼ ਦਾ ਜਨਮ ਇੱਥੇ ਹੋਇਆ ਸੀ&comma; ਅਤੇ ਉਨ੍ਹਾਂ ਨੇ ਆਪਣੀ ਸਿੱਖਿਆ ਇੱਥੇ ਹੀ ਪ੍ਰਾਪਤ ਕੀਤੀ ਸੀ। ਜਦੋਂ ਭਗਵਾਨ ਰਾਮ ਨੇ ਅਸ਼ਵਮੇਧ ਯੱਗ ਲਈ ਘੋੜਾ ਛੱਡਿਆ ਸੀ ਤਾਂ ਇਹ ਉਹ ਥਾਂ ਸੀ ਜਿੱਥੇ ਲਵ ਅਤੇ ਕੁਸ਼ ਨੇ ਘੋੜੇ ਨੂੰ ਰੋਕਿਆ ਅਤੇ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਸੀ। ਅੰਮ੍ਰਿਤਸਰ ਸੱਚਮੁੱਚ ਇੱਕ ਅਦਭੁਤ ਅਤੇ ਪਵਿੱਤਰ ਸਥਾਨ ਹੈ।”<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ&comma; &OpenCurlyDoubleQuote;ਅੱਜ ਮੈਂ ਐਲਾਨ ਕਰਦਾ ਹਾਂ ਕਿ ਭਗਵਾਨ ਵਾਲਮੀਕਿ ਦੇ ਮੰਦਰ ਦੇ ਬਿਲਕੁਲ ਨਾਲ ਲਵ&comma; ਕੁਸ਼ ਅਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਮੈਂ ਕੱਲ੍ਹ ਹੀ ਸ੍ਰੀ ਰਾਮ ਮੰਦਰ ਵਿੱਚ ਰਾਮ ਲੱਲਾ ਦੇ ਦਰਸ਼ਨ ਕਰਕੇ ਅਯੁੱਧਿਆ ਤੋਂ ਵਾਪਸ ਆਇਆ ਹਾਂ। ਅੱਜ ਇਹ ਐਲਾਨ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹ ਨਾ ਸਿਰਫ਼ ਅੰਮ੍ਰਿਤਸਰ ਦੇ ਲੋਕਾਂ ਲਈ&comma; ਸਗੋਂ ਦੁਨੀਆ ਭਰ ਦੇ ਭਗਵਾਨ ਰਾਮ ਅਤੇ ਮਾਤਾ ਜਾਨਕੀ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ।”<&sol;p>&NewLine;<p>ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਵਿੱਚ ਮਾਤਾ ਜਾਨਕੀ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ&comma; &OpenCurlyDoubleQuote;ਇਹ ਖ਼ੂਬਸੂਰਤ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਮੰਦਰ ਮਾਤਾ ਜਾਨਕੀ&comma; ਲਵ ਅਤੇ ਕੁਸ਼ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲੇਗਾ। ਪੰਜਾਬ ਸਰਕਾਰ ਇਸ ਪਵਿੱਤਰ ਧਰਤੀ &&num;8216&semi;ਤੇ ਇਸ ਸ਼ਾਨਦਾਰ ਮੰਦਰ ਦੇ ਨਿਰਮਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਹ ਆਸਥਾ ਦੇ ਇੱਕ ਵੱਡੇ ਕੇਂਦਰ ਵਜੋਂ ਉਭਰੇਗਾ ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ&comma; ਕਿਉਂਕਿ ਲਵ ਅਤੇ ਕੁਸ਼ ਦਾ ਜਨਮ ਅਤੇ ਸਿੱਖਿਆ ਇੱਥੇ ਹੀ ਹੋਈ ਸੀ।”<&sol;p>&NewLine;<p>ਅੰਮ੍ਰਿਤਸਰ ਨੂੰ ਫ਼ਿਰਕੂ ਸਦਭਾਵਨਾ ਦਾ ਪ੍ਰਤੀਕ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &OpenCurlyDoubleQuote;ਪਵਿੱਤਰ ਸ਼ਹਿਰ ਅੰਮ੍ਰਿਤਸਰ ਪੂਰੀ ਦੁਨੀਆ ਨੂੰ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ। ਹਰ ਧਰਮ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ&comma; ਗੁਰਬਾਣੀ ਕੀਰਤਨ ਸਰਵਣ ਕਰਨ&comma; ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ&comma; ਦੁਰਗਿਆਣਾ ਮੰਦਰ ਵਿੱਚ ਪ੍ਰਾਰਥਨਾ ਕਰਨ ਅਤੇ ਵਾਹਗਾ ਬਾਰਡਰ &&num;8216&semi;ਤੇ ਸਾਡੇ ਸੈਨਿਕਾਂ ਦੀ ਬਹਾਦਰੀ ਦੇਖਣ ਲਈ ਆਉਂਦੇ ਹਨ।”<&sol;p>&NewLine;<p>ਪੰਜਾਬ ਨੂੰ ਸੰਤਾਂ ਤੇ ਮਹਾਨ ਗੁਰੂਆਂ ਦੀ ਧਰਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ&comma; &OpenCurlyDoubleQuote;ਪੰਜਾਬ ਦੀ ਮਿੱਟੀ ਇੰਨੀ ਉਪਜਾਊ ਹੈ ਕਿ ਇੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਉੱਗਦਾ ਹੈ। ਅਸੀਂ ਰਾਮ ਨੌਮੀ&comma; ਗੁਰਪੁਰਬ&comma; ਹਨੂਮਾਨ ਜੈਅੰਤੀ&comma; ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ&comma; ਈਦ ਅਤੇ ਹਰ ਤਿਉਹਾਰ ਰਲ-ਮਿਲ ਕੇ ਮਨਾਉਂਦੇ ਹਾਂ। ਅੱਜ ਵੱਖ-ਵੱਖ ਧਰਮਾਂ ਦੇ ਸ਼ਰਧਾਲੂ ਹੰਸਰਾਜ ਰਘੂਵੰਸ਼ੀ ਜੀ ਦੇ ਸੁਰੀਲੇ ਭਜਨਾਂ ਰਾਹੀਂ ਭਗਵਾਨ ਸ਼ਿਵ ਦੀ ਭਗਤੀ ਵਿੱਚ ਲੀਨ ਹੋਣ ਲਈ ਇੱਥੇ ਇਕੱਠੇ ਹੋਏ ਹਨ।”<&sol;p>&NewLine;<p>ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ&comma; &OpenCurlyDoubleQuote;ਅਸੀਂ ਇਹ ਪ੍ਰੋਗਰਾਮ ਇਸ ਲਈ ਉਲੀਕਿਆ ਹੈ ਕਿਉਂਕਿ ਰੋਜ਼ਾਨਾ ਜ਼ਿੰਦਗੀ ਦੇ ਰੁਝੇਵਿਆਂ ਦਰਮਿਆਨ ਲੋਕਾਂ ਨੂੰ ਭਗਤੀ ਵਿੱਚ ਇਕੱਠੇ ਹੋਣ ਦਾ ਮੌਕਾ ਬਹੁਤ ਘੱਟ ਮਿਲਦਾ ਹੈ। ਅਸੀਂ ਖਾਟੂ ਸ਼ਿਆਮ ਜੀ&comma; ਸਾਲਾਸਰ ਬਾਲਾਜੀ&comma; ਮਥੁਰਾ-ਵ੍ਰਿੰਦਾਵਨ&comma; ਹਰਿਦੁਆਰ-ਰਿਸ਼ੀਕੇਸ਼ ਅਤੇ ਮਾਤਾ ਨੈਣਾ ਦੇਵੀ ਨੂੰ ਸ਼ਾਮਲ ਕਰਕੇ &OpenCurlyQuote;ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵੀ ਵਿਸਥਾਰ ਕਰ ਰਹੇ ਹਾਂ। ਇਹ ਸਰਕਾਰ ਲੋਕਾਂ ਦੁਆਰਾ ਬਣਾਈ ਗਈ ਹੈ&comma; ਅਤੇ ਉਨ੍ਹਾਂ ਦੀ ਆਸਥਾ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਹੈ।”<&sol;p>&NewLine;<p>ਸਰਕਾਰ ਦੇ ਵਿਕਾਸ ਏਜੰਡੇ &&num;8216&semi;ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ&comma; &OpenCurlyDoubleQuote;ਅਸੀਂ ਆਮ ਆਦਮੀ ਕਲੀਨਿਕ ਖੋਲ੍ਹੇ ਹਨ ਅਤੇ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਡਾਕਟਰੀ ਇਲਾਜ ਦੀ ਸਹੂਲਤ ਦੇਣ ਵਾਲੇ ਹੈਲਥ ਕਾਰਡ ਸ਼ੁਰੂ ਕੀਤੇ ਹਨ ਤਾਂ ਜੋ ਹਰ ਨਾਗਰਿਕ ਤੰਦਰੁਸਤ ਰਹੇ। ਲੋਕਾਂ ਦੀ ਆਸਥਾ ਦੀ ਰੱਖਿਆ ਕਰਨ ਦੇ ਨਾਲ-ਨਾਲ ਅਸੀਂ ਨੌਕਰੀਆਂ ਦੇ ਰਹੇ ਹਾਂ&comma; ਵਪਾਰ ਨੂੰ ਉਤਸ਼ਾਹਿਤ ਕਰ ਰਹੇ ਹਾਂ&comma; ਰੋਜ਼ੀ-ਰੋਟੀ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਕੰਮ ਕਰ ਰਹੇ ਹਾਂ। ਮੈਂ ਸੂਬੇ ਦੇ ਹਰ ਪਰਿਵਾਰ ਦੀ ਸ਼ਾਂਤੀ&comma; ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕਰਦਾ ਹਾਂ।”<&sol;p>&NewLine;<p>ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ &OpenCurlyQuote;ਇੱਕ ਸ਼ਾਮ ਸ਼ਿਵਜੀ ਕੇ ਨਾਮ’ ਵਿੱਚ ਸ਼ਰਧਾਲੂਆਂ ਨਾਲ ਸ਼ਾਮਲ ਹੋਏ<&sol;p>&NewLine;<p>ਭਗਤੀ ਪ੍ਰੋਗਰਾਮ &OpenCurlyQuote;ਇੱਕ ਸ਼ਾਮ ਸ਼ਿਵਜੀ ਕੇ ਨਾਮ’&comma; ਜੋ ਜਲੰਧਰ ਤੋਂ ਸ਼ੁਰੂ ਹੋਇਆ ਸੀ ਅਤੇ ਜਿਸ ਨੂੰ ਸ਼ਰਧਾਲੂਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ&comma; ਅੱਜ ਅੰਮ੍ਰਿਤਸਰ ਵਿੱਚ ਵੀ ਡੂੰਘੀ ਆਸਥਾ ਅਤੇ ਅਧਿਆਤਮਿਕ ਸ਼ਰਧਾ ਦੇ ਮਾਹੌਲ ਦਾ ਗਵਾਹ ਬਣਿਆ। &&num;8216&semi;ਆਪ&&num;8217&semi; ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਰਧਾਲੂਆਂ ਨਾਲ ਮਿਲ ਕੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਵਿੱਚ ਸ਼ਾਮਲ ਹੋਏ। ਆਗੂਆਂ ਨੇ ਪਵਿੱਤਰ ਤਿਲਕ ਲਗਵਾਇਆ ਅਤੇ ਹਜ਼ਾਰਾਂ ਸ਼ਰਧਾਲੂਆਂ ਦੇ ਨਾਲ ਭਗਤੀ ਪ੍ਰੋਗਰਾਮ ਵਿੱਚ ਹਿੱਸਾ ਲਿਆ&comma; ਜਦੋਂ ਕਿ ਪੂਰਾ ਪੰਡਾਲ &OpenCurlyDoubleQuote;ਹਰ ਹਰ ਮਹਾਦੇਵ” ਦੇ ਜੈਕਾਰਿਆਂ ਅਤੇ ਸ਼ਿਵ ਭਜਨਾਂ ਨਾਲ ਗੂੰਜ ਉੱਠਿਆ।<&sol;p>&NewLine;<p>ਸਨਾਤਨ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਦੇ ਅਧਿਆਤਮਿਕ ਸੰਪਰਕ ਨੂੰ ਮਜ਼ਬੂਤ ਕਰਨ ਲਈ ਉਲੀਕਿਆ ਗਿਆ ਇਹ ਪ੍ਰੋਗਰਾਮ ਸ਼ਰਧਾਲੂਆਂ ਨੂੰ ਭਗਤੀ ਸੰਗੀਤ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਪੂਜਾ ਰਾਹੀਂ ਇੱਕਜੁੱਟ ਕਰਦਾ ਹੈ।<&sol;p>&NewLine;<p>ਇਸ ਮੌਕੇ &OpenCurlyQuote;ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਸਮੇਤ &OpenCurlyQuote;ਆਪ’ ਪੰਜਾਬ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;