ਅੰਮ੍ਰਿਤਸਰ, 3 ਮਾਰਚ | ਸ੍ਰੀ ਦੁਰਗਿਆਣਾ ਮੰਦਰ ਤੋਂ ਮੱਥਾ ਟੇਕਣ ਤੋਂ ਬਾਅਦ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਦੇ 25 ਯਾਤਰੀਆਂ ਦਾ ਜੱਥਾ ਅੱਜ ਆਬੂਤਾਬੀ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ।

ਇਸ ਦੌਰਾਨ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਦੇ ਆਗੂ ਤੇ ਯਾਤਰੀਆਂ ਨੇ ਦੱਸਿਆ ਕਿ ਆਬੂ ਤਾਬੀ ਦੇ ‘ਚ ਪਹਿਲਾ ਹਿੰਦੂਆਂ ਦਾ ਧਾਰਮਿਕ ਸ਼੍ਰੀ ਰਾਮ ਮੰਦਿਰ ਬਣਿਆ ਹੈ, ਜਿਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਤੇ ਯਾਤਰੀਆਂ ਦੇ ਮਨ ਚ ਬੜਾ ਚਾਅ ਸੀ ਕਿ ਉਹ ਅਬੂ ਧਾਬੀ ‘ਚ ਬਣੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰ ਕੇ ਆਉਣ, ਜਿਸ ਕਾਰਨ 25 ਯਾਤਰੀਆਂ ਦਾ ਜੱਥਾ  ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਕੁਝ ਦਿਨ ਉਹ ਦੁਬਈ ‘ਚ ਰਹਿਣਗੇ ਅਤੇ ਦੁਬਈ ‘ਚ ਵੱਖ-ਵੱਖ ਧਾਰਮਿਕ ਸਥਾਨ ਤੇ ਵੱਖ-ਵੱਖ ਪਰਿਆਟਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ 7 ਮਾਰਚ ਨੂੰ ਇਹ ਯਾਤਰਾ ਭਾਰਤ ਵਾਪਸ ਪਰਤੇਗੀ ।