ਦੁਬਈ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਾਰਜਾਹ ਦੇ ਅਲ ਨਾਹਦਾ ਇਲਾਕੇ ‘ਚ ਆਪਣੀ ਰਿਹਾਇਸ਼ੀ ਇਮਾਰਤ ਦੀ 17ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਬੱਚੀ ਦੀ ਮੌਤ ਹੋ ਗਈ।

ਮ੍ਰਿਤਕ ਬੱਚੀ ਕੇਰਲਾ ਦੀ ਰਹਿਣ ਵਾਲੀ ਸੀ। ਬੱਚੀ ਨੂੰ ਡਿੱਗਦੇ ਹੋਏ ਵੇਖ ਗੁਆਂਢੀਆਂ ਨੇ ਤੁਰੰਤ ਪੁਲਿਸ ਬੁਲਾਈ ਪਰ ਬੱਚੀ ਨੂੰ ਬਚਾਅ ਨਹੀਂ ਸਕੇ। ਸ਼ਾਰਜਾਹ ਦੇ ਹਸਪਤਾਲ ਵਿਚ ਬੱਚੀ ਨੂੰ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਬੱਚੀ ਦੀ ਲਾਸ਼ ਨੂੰ ਭਾਰਤ ਭੇਜ ਦਿੱਤਾ ਗਿਆ ਹੈ।