ਚੰਡੀਗੜ੍ਹ | ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਫੈਨ ਅਮਰੀਕਾ ਤੋਂ ਆਈ ਹੈ। ਲੜਕੀ ਨੇ ਆਪਣੀ ਬਾਂਹ ‘ਤੇ ਮੂਸੇਵਾਲਾ ਦਾ ਟੈਟੂ ਅਤੇ ਦੂਜੇ ਪਾਸੇ ਮੂਸੇਵਾਲਾ ਦਾ ਗੀਤ ਲਿਖਿਆ ਹੋਇਆ ਹੈ। ਗੀਤ ਦੇ ਬੋਲ ਲੀਜੈਂਡ ਨੈਵਰ ਡਾਈ ਲਿਖਾਏ ਹਨ। ਕੁੜੀ ਨੇ ਕਿਹਾ ਕਿ ਮੂਸੇਵਾਲਾ ਹਮੇਸ਼ਾ ਨੌਜਵਾਨਾਂ ਦੇ ਦਿਲਾਂ ‘ਚ ਵਸੇਗਾ ਤੇ ਕਿਹਾ ਕਿ ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਮੂਸੇਵਾਲਾ ਦੇ ਕਤਲ ਨੂੰ 8 ਮਹੀਨੇ ਪੂਰੇ ਹੋਣ ਤੋਂ ਬਾਅਦ 9ਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਅੱਜ ਵੀ ਪਹਿਲੇ ਦਿਨ ਵਾਂਗ ਹੀ ਨੌਜਵਾਨਾਂ ਅਤੇ ਉਨ੍ਹਾਂ ਦੇ ਚਹੇਤਿਆਂ ਵਿਚ ਮੂਸੇਵਾਲਾ ਪ੍ਰਤੀ ਪਿਆਰ ਦੇਖਣ ਨੂੰ ਮਿਲ ਰਿਹਾ ਹੈ।