ਜਲੰਧਰ/ਕਪੂਰਥਲਾ, 17 ਫਰਵਰੀ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਫ਼ੁੱਲਾਂ ਦੀ ਸੁੰਦਰਤਾ ਨੂੰ ਦਰਸਾਉਂਦਾ ਸਾਲਾਨਾ ਫ਼ਲਾਵਰ ਸ਼ੋਅ 2 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਇਕ ਵਿਦਿਅਕ ਤਜਰਬਾ ਦੇਣਾ ਹੈ। ਫੁੱਲਾਂ ਦੇ ਇਸ ਸ਼ੋਅ ਦੌਰਾਨ ਸੈਲਾਨੀਆਂ ਨੂੰ ਫ਼ੁੱਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਸੁੰਦਰਤਾ ਦਾ ਨਜ਼ਾਰਾਾਂ ਦੇਖਣ ਨੂੰ ਮਿਲੇਗਾ।

ਇਸ ਮੌਕੇ ਰੰਗ-ਬਿਰੰਗੇ ਵਿਦੇਸ਼ੀ ਫ਼ੁੱਲਾਂ ਦੇ ਨਾਲ-ਨਾਲ ਰਵਾਇਤੀ ਗੁਲਾਬ ਵੀ ਖਾਸ ਤੌਰ ਵਿਚ ਖਿੱਚ ਦਾ ਕੇਂਦਰ ਰਹੇਗਾ। ਇਹ ਜਾਣਕਾਰੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਿਪਟੀ ਮੈਨੇਜਰ (ਲੋਕ ਸੰਪਰਕ) ਅ਼ਸ਼ਨੀ ਕੁਮਾਰ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ੁੱਲਾਂ ਦੀ ਇਹ ਪ੍ਰਦਰਸ਼ਨੀ ਸੈਲਾਨੀਆਂ ਨੂੰ ਇਸ ਖਿੱਤੇ ਦੇ ਫ਼ੁੱਲਾਂ ਦੀ ਜੈਵਿਕ ਵਿਭਿੰਨਤਾਂ ਨੂੰ ਸਮਝਣ ਦਾ ਇਕ ਵਿਲੱਖਣ ਮੌਕਾ ਦੇਵੇਗੀ।

ਇਸ ਮੌਕੇ ਬਾਗਬਾਨੀ ਮਾਹਿਰ ਸਥਾਈ ਬਾਗਬਾਨੀ ਦੇ ਅਭਿਆਸਾਂ ਅਤੇ ਬੂਟੇ ਲਗਾਉਣ ਦੇ ਤਜਰਬੇ ਵੀ ਸਾਂਝੇ ਕਰਨਗੇ। ਫ਼ਲਾਵਰ ਸ਼ੋਅ ਦੀ ਪਹਿਲਕਦਮੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਵਚਨਬੱਧਤਾ ਨੂੰ ਦਰਸਾਏਗੀ।