ਜਲੰਧਰ, 1 ਜੂਨ | ਲੋਕ ਸਭਾ ਚੋਣਾਂ ਦੌਰਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਬੂਥ ਬਡਾਲਾ ਨੇੜੇ ਹੋਏ ਝਗੜੇ ਸਬੰਧੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ।

ਜ਼ਿਲਾ ਚੋਣ ਅਫਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਤਕਰਾਰ ਨੂੰ ਸੁਰੱਖਿਆ ਦਸਤਿਆਂ ਵੱਲੋਂ ਰੋਕਿਆ ਗਿਆ । ਇਸ ਉਪਰੰਤ ਆਦਮਪੁਰ ਪੁਲਿਸ ਵੱਲੋਂ ਸੰਬੰਧਤਾਂ ਦੇ ਬਿਆਨ ਦਰਜ ਕਰ ਕੇ ਪੜਤਾਲ ਉਪਰੰਤ ਤਜਿੰਦਰ ਸਿੰਘ ਦੀ ਸ਼ਿਕਾਇਤ ਉੱਪਰ 4 ਵਿਅਕਤੀਆਂ ਵਿਰੁੱਧ ਥਾਣਾ ਆਦਮਪੁਰ ਵਿਖੇ ਪਰਚਾ ਦਰਜ ਕਰ ਲਿਆ ਹੈ ।

ਜਿਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਹੈ ਉਨ੍ਹਾਂ ਵਿਚ ਭੁਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਹਰਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਸਾਰੇ ਵਾਸੀ ਪਿੰਡ ਵਡਾਲਾ ਤੇ ਜਸਵੰਤ ਰਾਮ ਪੁੱਤਰ ਹਜ਼ਾਰਾ ਰਾਮ ਵਾਸੀ ਪਿੰਡ ਮਨਸੂਰਪੁਰ ਸ਼ਾਮਿਲ ਹਨ ।  ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੌਰਾਨ ਪੋਲਿੰਗ ਪ੍ਰਕ੍ਰਿਆ ਉੱਪਰ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਇਆ ਤੇ ਪੋਲਿੰਗ ਬਿਲਕੁਲ ਨਿਰਵਿਘਨ ਜਾਰੀ ਰਹੀ ।