<p><strong>ਚੰਡੀਗੜ੍ਹ&comma; 10 ਦਸੰਬਰ &vert;<&sol;strong> ਪੰਜਾਬ ਦੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ 2 ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ &OpenCurlyQuote;ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਵਿਅਕਤੀ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦਾ ਦੋਸ਼ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪਹਿਲਾਂ ਪੇਸ਼ ਕੀਤੀ ਅੰਤਰਿਮ ਰਿਪੋਰਟ ’ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।<&sol;p>&NewLine;<p>ਵਿਸ਼ੇਸ਼ ਡੀਜੀਪੀ ਅਤੇ ਹਾਈਕੋਰਟ ਵੱਲੋਂ ਗਠਿਤ ਐਸਆਈਟੀ ਦੇ ਮੁਖੀ ਗੁਰਪ੍ਰੀਤ ਦੇਵ ਨੇ ਕੱਲ ਅਦਾਲਤ ਵਿਚ ਹਲਫ਼ਨਾਮਾ ਦਾਇਰ ਕੀਤਾ। ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਕਿ 1994 ਦੇ ਐਨਕਾਊਂਟਰ ਜਿਸ ਵਿਚ ਕਾਲਾ ਅਫਗਾਨਾ ਪਿੰਡ ਦਾ ਸੁਖਪਾਲ ਸਿੰਘ ਮਾਰਿਆ ਗਿਆ ਸੀ&comma; ਵਿਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਐਫ&period;ਆਈ&period;ਆਰ&period; ਦਰਜ ਕੀਤੀ ਗਈ ਸੀ।<&sol;p>&NewLine;<p>ਉਮਰਾਨੰਗਲ ਨਾਲ ਜਿਨ੍ਹਾਂ 2 ਹੋਰ ਪੁਲਿਸ ਮੁਲਾਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ&comma; ਉਨ੍ਹਾਂ ਵਿਚ ਮੋਰਿੰਡਾ ਦੇ ਤਤਕਾਲੀਲ ਡੀਐਸਪੀ ਜਸਪਾਲ ਸਿੰਘ ਅਤੇ ਲੁਠੇੜੀ ਪੁਲਿਸ ਚੌਕੀ ਦੇ ਤਤਕਾਲੀਨ ਇੰਚਾਰਜ ਏਐਸਆਈ ਗੁਰਦੇਵ ਸਿੰਘ ਸ਼ਾਮਲ ਹਨ।<&sol;p>&NewLine;<p>SIT ਨੇ ਰਿਪੋਰਟ ਵਿਚ ਕਿਹਾ ਕਿ 29 ਜੁਲਾਈ 1994 ਨੂੰ ਆਰਮਜ਼ ਐਕਟ ਅਤੇ ਟਾਡਾ ਦੇ ਤਹਿਤ ਮ੍ਰਿਤਕ ਖਿਲਾਫ ਦਰਜ ਕੀਤੀ ਐਫਆਈਆਰ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਕੇਸ ਸ਼ਾਮਲ ਅਫਸਰਾਂ ਦੁਆਰਾ ਝੂਠ ਦੇ ਆਧਾਰ &OpenCurlyQuote;ਤੇ ਦਰਜ ਕੀਤਾ ਗਿਆ ਸੀ।<&sol;p>&NewLine;<p>ਹਾਈਕੋਰਟ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਅਤੇ ਪਿਤਾ ਜਗੀਰ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਹੈ। ਜਿਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਸੁਖਪਾਲ ਦਾ ਕਤਲ ਕੀਤਾ ਹੈ। ਇੰਨਾ ਹੀ ਨਹੀਂ&comma; ਪੁਲਿਸ ਨੇ ਮੁਕਾਬਲੇ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਉਕਤ ਮੁਕਾਬਲੇ &OpenCurlyQuote;ਚ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਨੂੰ ਮਾਰ ਦਿੱਤਾ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;