ਬਿਹਾਰ, 14 ਸਤੰਬਰ| ਮੁਜ਼ੱਫਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੁਜ਼ੱਫਰਪੁਰ ਵਿੱਚ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਕਿਸ਼ਤੀ ‘ਚ 33 ਬੱਚੇ ਸਵਾਰ ਸਨ।
ਜਾਣਕਾਰੀ ਅਨੁਸਾਰ ਮੁਜ਼ੱਫਰਪੁਰ ਦੇ ਗਾਏਘਾਟ ਦੇ ਬੇਨੀਬਾਦ ਓਪੀ ਇਲਾਕੇ ਦੇ ਮਧੂਪੱਟੀ ਘਾਟ ਉਤੇ ਕਿਸ਼ਤੀ ਹਾਦਸੇ ਦੌਰਾਨ 16 ਬੱਚੇ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ ਅਤੇ 17 ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਕਿਸ਼ਤੀ ‘ਚ 33 ਬੱਚੇ ਸਵਾਰ ਸਨ।
ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਮੌਕੇ ‘ਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ‘ਚ ਕਰੀਬ 33 ਬੱਚੇ ਸਵਾਰ ਸਨ, ਜਿਨ੍ਹਾਂ ‘ਚੋਂ 17 ਬੱਚਿਆਂ ਨੂੰ ਕੱਢ ਲਿਆ ਗਿਆ ਹੈ, ਜਦਕਿ 16 ਬੱਚੇ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਦੱਸ ਦਈਏ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੁਜ਼ੱਫਰਪੁਰ ਦੌਰੇ ‘ਤੇ ਹਨ। ਅਜਿਹੇ ‘ਚ ਉਨ੍ਹਾਂ ਦੇ ਦੌਰੇ ਦੌਰਾਨ ਮੁਜ਼ੱਫਰਪੁਰ ‘ਚ ਵੱਡਾ ਹਾਦਸਾ ਵਾਪਰ ਗਿਆ।