ਪਟਿਆਲਾ | ਪਟਿਆਲਾ ਵਿਚ ਅੱਜ ਬੱਸ ਤੇ ਕੈਂਟਰ ਦੀ ਭਿਆਨਕ ਟੱਕਰ ਹੋ ਗਈ। ਤੇਲ ਕੈਂਟਰ ਨੇ ਸੜਕ ‘ਤੇ ਖੜ੍ਹੀ ਪੀ.ਆਰ.ਟੀ.ਸੀ ਦੀ ਬੱਸ ਵਿਚ ਸਿੱਧੀ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇਕ ਹੋਰ ਬੱਸ ਕੈਂਟਰ ਦੇ ਪਿਛਲੇ ਪਾਸੇ ਤੋਂ ਟਕਰਾ ਗਈ। ਇਸ ਹਾਦਸੇ ਵਿਚ ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ।
ਜਿਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਹੈ। ਹਾਦਸੇ ਤੋਂ ਬਾਅਦ ਉਥੇ ਚੀਕ ਚਿਹਾੜਾ ਪੈ ਗਿਆ। ਇਹ ਭਿਆਨਕ ਸੜਕ ਹਾਦਸਾ ਰਾਜਪੁਰਾ ਪਟਿਆਲਾ ਬਾਈਪਾਸ ਮੁਕਤ ਚੌਂਕ ਨੇੜੇ ਵਾਪਰਿਆ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀ ਟੱਕਰ ਹੋਣ ਕਰਕੇ ਬੱਸ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਬੱਸ ਦਾ ਟਾਇਰ ਪੰਚਰ ਹੋਣ ਕਰਕੇ ਬੱਸ ਸਾਈਡ ਤੇ ਖੜ੍ਹੀ ਸੀ ਤਾਂ ਪਿਛਲੇ ਪਾਸਿਓਂ ਆ ਰਹੇ ਟੈਂਕਰ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ।