ਜਲੰਧਰ | ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਵੀ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਜਲੰਧਰ ਵਿੱਚ ਇੱਕ 12 ਦਿਨ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।

12 ਦਿਨ ਦੇ ਬੱਚੇ ਸਮੇਤ ਐਤਵਾਰ ਨੂੰ ਜਲੰਧਰ ਦੇ 37 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ। ਦੋ ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ।

ਸਰਕਾਰੀ ਅੰਕੜਿਆਂ ਮੁਤਾਬਿਕ- ਸਰਕਾਰੀ ਅਤੇ ਪ੍ਰਾਈਵੇਟ ਲੈਬ ਤੋਂ ਪ੍ਰਾਪਤ ਡਾਟਾ ਮੁਤਾਬਿਕ 47 ਰਿਪੋਰਟਾਂ ਪਾਜੀਟਿਵ ਆਈਆਂ ਜਿਸ ਵਿੱਚ 10 ਦੂਜੇ ਜਿਲਿਆਂ ਦੇ ਹਨ।

ਜਲੰਧਰ ਦੇ 37 ਮਰੀਜਾਂ ਵਿੱਚ ਮਕਸੂਦਾਂ, ਅਰਬਨ ਇਸਟੇਟ, ਅਮਨ ਨਗਰ, ਲੋਹੀਆਂ ਖਾਸ, ਸ਼ਾਹਕੋਟ, ਨਕੋਦਰ, ਵਿਕਰਮਪੁਰਾ ਦੇ ਮਰੀਜ ਸ਼ਾਮਿਲ ਹਨ।

ਫਿਲਹਾਲ ਕੋਰੋਨਾ ਵੈਕਸੀਨ ਬੱਚਿਆਂ ਨੂੰ ਨਹੀਂ ਲਗਾਈ ਜਾਵੇਗੀ। ਅਕਤੂਬਰ ਤੱਕ ਬੱਚਿਆਂ ਦਾ ਨੰਬਰ ਆਵੇਗਾ। ਫਿਲਹਾਲ ਸੂਬਾ ਸਰਕਾਰ ਨੇ ਸਾਰੇ ਸਕੂਲ ਖੋਲ੍ਹ ਦਿੱਤੇ ਹਨ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)

AddThis Website Tools