ਅਜਨਾਲਾ | ਇਕ ਨਿੱਜੀ ਸਕੂਲ ਅੰਦਰ 8ਵੀਂ ਕਲਾਸ ਚ ਪੜ੍ਹਦੇ ਬੱਚੇ ਦੀ ਸਕੂਲ ਚ ਅੱਧੀ ਛੁੱਟੀ ਸਮੇਤ ਪੱਖੇ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸਕੂਲ ਪ੍ਰਸ਼ਾਸ਼ਨ ‘ਤੇ ਸਵਾਲ ਖੜ੍ਹੇ ਕੀਤੇ ਹਨ।


ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਬਾਬਾ ਬੁੱਢਾ ਸਕੂਲ਼ ‘ਚ ਉਨ੍ਹਾਂ ਦਾ ਬੱਚਾ ਅਰਜੁਨ ਅੱਠਵੀ ਕਲਾਸ ਵਿੱਚ ਪੜ੍ਹਦਾ ਸੀ। ਸਕੂਲ਼ ਵੱਲੋ ਉਸ ਨੂੰ ਪੱਖਾ ਉਤਾਰਨ ਲਈ ਕਿਹਾ ਗਿਆ। ਇਸ ਦੌਰਾਨ ਉਸ ਨੂੰ ਕਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਸਮਾਂ ਰਹਿੰਦੇ ਹਸਪਤਾਲ ਲਿਆਂਦਾ ਹੁੰਦਾ ਤਾਂ ਬੱਚਾ ਬੱਚ ਸਕਦਾ ਸੀ।


ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਆਦਰਸ਼ ਨਗਰ ਇਲਾਕੇ ਵਿੱਚ ਬਾਬਾ ਬੁੱਢਾ ਸਕੂਲ਼ ਦੇ ਵਿੱਚ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਪੱਖੇ ਦੇ ਨਾਲ ਕਰੰਟ ਲੱਗਣ ਕਰਕੇ ਬੱਚੇ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।